ਅਣ ਅਧਿਕਾਰਿਤ ਤੌਰ ਤੇ ਲੱਗ ਰਹੇ ਖੂਨ ਦਾਨ ਕੈਂਪਾਂ ‘ਤੇ ਸਿਹਤ ਵਿਭਾਗ ਦੀ ਸਖਤ ਕਾਰਵਾਈ


ਅੰਮ੍ਰਿਤਸਰ 28 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ )
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਸਤਿੰਦਰਜੀਤ ਸਿੰਘ ਬਜਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਧਾਰਮਿਕ ਸਥਾਨਾਂ ਦੇ ਬਾਹਰ ਲੱਗ ਰਹੇ ਅਣ ਅਧਿਕਾਰਿਤ ਖੂਨ ਦਾ ਕੈਂਪਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਦਾ ਗਠਨ ਕੀਤਾ ਗਿਆ। ਇਸ ਟੀਮ ਵਿੱਚ ਜਿਲ੍ਹਾ ਸਿਹਤ ਅਫਸਰ ਡਾ ਜਸਪਾਲ ਸਿੰਘ, ਡਾ ਬੀ.ਟੀ.ਓ. ਡਾ ਰੇਖਾ ਰਾਣਾ ਅਤੇ ਸਹਿਯੋਗੀ ਸਟਾਫ ਸ਼ਾਮਿਲ ਹਨ। ਇਸ ਟੀਮ ਵੱਲੋਂ ਇੱਕ ਸ਼ਿਕਾਇਤ ਦੇ ਆਧਾਰ ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਲੱਗ ਰਹੀਆਂ ਵੱਖ-ਵੱਖ ਖੂਨ ਦਾਨ ਕੈਂਪਾਂ ਦੀ ਅਚਾਨਕ ਜਾਂਚ ਕੀਤੀ ਗਈ। ਜਾਂਚ ਦੌਰਾਨ ਟੀਮ ਨੇ ਇਲਾਕੇ ਵਿੱਚ ਕਈ ਕੈਂਪ ਚੱਲਦੇ ਵੇਖੇ। ਇਹਨਾਂ ਕੈਂਪਾਂ ਵਿੱਚ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਤਕਨੀਕੀ ਅਤੇ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ ਜਿਵੇਂ ਕਿ ਬਿਨਾਂ ਮਨਜ਼ੂਰੀ ਦੇ ਖੂਨਦਾਨ ਕੈਂਪ ਲਗਾਉਣਾ, ਯੋਗ ਸਟਾਫ ਦੀ ਸਟਾਫ ਦੀ ਕਮੀ ਹੋਣਾ, ਬਿਨਾਂ ਮੈਡੀਕਲ ਪ੍ਰੋਫੈਸ਼ਨਲ ਅਤੇ ਟਰੇਂਡ ਸਟਾਫ ਦੇ ਖੂਨਦਾਨ ਕੈਂਪ ਲਗਾਉਣਾ, ਬੁਨਿਆਦੀ ਕਲੀਨੀਕਲ ਢਾਂਚਾ ਉਪਲਬਧ ਨਾ ਹੋਣਾ ਆਦੀ ਤੋਂ ਇਲਾਵਾ ਖੂਨ ਦਾਤਾਵਾਂ ਦੀ ਸੁਰੱਖਿਆ ਲਈ ਲੋੜੀਂਦੀਆਂ ਜਰੂਰੀ ਦਵਾਈਆਂ ਅਤੇ ਐਮਰਜੰਸੀ ਸੁਵਿਧਾਵਾਂ ਵਿੱਚ ਕਮੀ ਹੋਣਾ ।
ਉਕਤ ਟੀਮ ਨੇ ਦੱਸਿਆ ਕਿ ਜਾਂਚ ਟੀਮ ਦੇ ਪਹੁੰਚਣ ਦੀ ਖ਼ਬਰ ਮਿਲਣ ‘ਤੇ ਕਈ ਆਯੋਜਕਾਂ ਨੇ ਅਚਾਨਕ ਆਪਣੇ ਕੈਂਪ ਬੰਦ ਕਰ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਨ੍ਹਾਂ ਅਨ ਅਧਿਕਾਰਿਤ ਖੂਨਦਾਨ ਸੰਸਥਾਵਾਂ ਬਾਰੇ ਵਿਸਥਾਰ-ਪੂਰਵਕ ਰਿਪੋਰਟਾਂ ਅਗਲੀ ਕਾਨੂੰਨੀ ਅਤੇ ਪ੍ਰਸ਼ਾਸਕੀ ਕਾਰਵਾਈ ਲਈ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਹਨ।
ਸਿਵਲ ਸਰਜਨ ਡਾ ਸਤਿੰਦਰ ਸਿੰਘ ਬਜਾਜ ਵੱਲੋਂ ਸਾਰੇ ਬਲੱਡ ਸੈਂਟਰਾਂ ਅਤੇ ਐਨਜੀਓਜ਼ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸਾਰੇ ਖੂਨ ਦਾਨ ਕੈਂਪ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਨੈਸ਼ਨਲ ਬਲੱਡ ਟ੍ਰਾਂਸਫਿਊਜ਼ਨ ਕੌਂਸਲ (NBTC) ਦੇ ਨਿਯਮਾਂ ਅਨੁਸਾਰ ਹੀ ਲਗਾਏ ਜਾਣ। “ਖੂਨ ਦਾਤਾ ਦੀ ਸੁਰੱਖਿਆ ਅਤੇ ਖੂਨ ਦੀ ਗੁਣਵੱਤਾ ਸਭ ਤੋਂ ਮਹੱਤਵਪੂਰਨ ਹਨ। ਕੋਈ ਵੀ ਬਲੱਡ ਸੈਂਟਰ ਜੇਕਰ ਬਿਨਾਂ ਯੋਗ ਤਕਨੀਕੀ ਸਟਾਫ ਦੇ ਪਾਇਆ ਗਿਆ ਤਾਂ ਉਸ ਦੇ ਪਰਮਿਸ਼ਨ ਲਾਈਸੈਂਸ ਤੁਰੰਤ ਰੱਦ ਕੀਤੇ ਜਾਣਗੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾ ਬਜਾਜ ਨੇ ਕਿਹਾ ਕਿ ਸਿਹਤ ਵਿਭਾਗ ਅਜਿਹੀਆਂ ਗਤੀਵਿਧੀਆਂ ‘ਤੇ ਸਖਤ ਨਿਗਰਾਨੀ ਜਾਰੀ ਰੱਖੇਗਾ ਤਾਂ ਜੋ ਖੂਨ ਦਾਨ ਵਰਗੇ ਨੇਕ ਕੰਮ ਨੂੰ ਘਟੀਆ ਪ੍ਰਥਾਵਾਂ ਨਾਲ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ।
