ਪੰਜਾਬੀ ਸਾਹਿਤ ਸਭਾ ਧੂਰੀ ਦੀ ਹੋਈ ਮਾਸਿਕ ਇਕੱਤਰਤਾ

ਧੂਰੀ, 28 ਅਪ੍ਰੈਲ ( ਤਰਸੇਮ ਵਰਮਾ ): ਪੰਜਾਬੀ ਸਾਹਿਤ ਸਭਾ ਰਜਿ ਧੂਰੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਸ੍ਰੀ ਸੁਰਿੰਦਰ ਸ਼ਰਮਾਂ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਸਭਾ ਦੀ ਕਾਰਜਕਾਰਨੀ ਵਿਸ਼ੇਸ਼ ਮੀਟਿੰਗ ਦੌਰਾਨ ਕੁੱਝ ਵਿਚਾਰੇ ਗਏ ਮੁੱਦਿਆਂ ਨੂੰ ਹਾਊਸ ਵਿਚ ਪੇਸ਼ ਕੀਤਾ ਗਿਆ। ਸਾਹਿਤਕਾਰ ਸਾਥੀਆਂ ਦੇ ਸੁਝਾਅ ਲੈਣ ਉਪਰੰਤ ਸਾਰੇ ਮਤਿਆ ਨੂੰ ਬਹੁ ਸੰਮਤੀ ਨਾਲ ਪਾਸ ਕਰ ਕੇ ਪ੍ਰਵਾਨਗੀ ਦਿੱਤੀ ਗਈ ਅਤੇ ਸਹਿਤ ਸਭਾ ਧੂਰੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਉਪਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ, ਉਹਨਾਂ ਦੇ ਨਾਲ ਗੁਲਜ਼ਾਰ ਸਿੰਘ ਸ਼ੌਂਕੀ,ਕਰਮ ਸਿੰਘ ਜ਼ਖ਼ਮੀ,ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਤੇ ਰਣਜੀਤ ਸਿੰਘ ਧੂਰੀ ਨੇ ਆਪਣੀਆਂ ਲਿਖੀਆਂ ਦੋ ਸਾਹਿਤਕ ਕਿਤਾਬਾਂ ਸਭਾ ਦੇ ਸਤਿਕਾਰਿਤ ਮੈਂਬਰਾਂ ਨੂੰ ਭੇਂਟ ਕੀਤੀਆਂ। ਇਸ ਮੀਟਿੰਗ ਵਿੱਚ ਮਾਲਵਾ ਲਿਖਾਰੀ ਸਭਾ ਵੱਲੋਂ ਵੀ ਭਰਵੀਂ ਹਾਜ਼ਰੀ ਲਗਵਾਈ, ਉਪਰੰਤ ਲੇਖਕਾਂ, ਲਿਖਾਰੀਆਂ ਅਤੇ ਸਾਹਿਤਕਾਰਾਂ ਨੇ ਆਪੋ ਆਪਣੀਆਂ ਲਿਖਤਾਂ ਪੇਸ਼ ਕੀਤੀਆਂ, ਪੜ੍ਹਨ, ਸੁਨਣ ਸਣਾਉਣ ਵਾਲਿਆਂ ਵਿਚ ਪਵਨ ਹਰਚੰਦਪੁਰੀ, ਸੁਰਿੰਦਰ ਸ਼ਰਮਾਂ ਨਾਗਰਾ ਨੇ ਆਪਣੇ ਵਿਚਾਰ ਪੇਸ਼ ਕੀਤੇ ਧਾਰਮਿਕ ਰਚਨਾਵਾਂ ਪੇਸ਼ ਕੀਤੀਆਂ, ਕਵੀ ਦਰਬਾਰ ਵਿਚ ਅਮਰਜੀਤ ਸਿੰਘ ਅਮਨ, ਅਸ਼ਵਨੀ ਕੁਮਾਰ, ਪੇਂਟਰ ਸੁਖਦੇਵ ਸਿੰਘ ਧੂਰੀ, ਕਰਮ ਜੀਤ ਸਿੰਘ, ਸੁਖਵਿੰਦਰ ਸਿੰਘ ਲੋਟੇ, ਸ਼ੇਰ ਸਿੰਘ ਬੇਨੜਾ, ਮਨਜੀਤ ਸਿੰਘ ਬਖਸ਼ੀ ਰਿਟਾਇਰ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਮਲਕੀਤ ਸਿੰਘ ਚਾਂਗਲੀ, ਰਣਜੀਤ ਆਜ਼ਾਦ ਕਾਂਝਲਾ, ਬਲਵਿੰਦਰ ਬੱਲੀ ਈਲਵਾਲ, ਗੁਰਮੁੱਖ ਸਿੰਘ,ਪਵਨ ਕੁਮਾਰ ਹੋਸੀ, ਪਰਮਿੰਦਰ ਸਿੰਘ ਸੰਗਰੂਰ, ਗੁਰਮੀਤ ਅਨੰਦ, ਸਰਵਜੀਤ ਸੰਗਰੂਰਵੀ, ਸੱਤ ਪਾਲ ਪਰਾਸ਼ਰ, ਕੁਲਵਿੰਦਰ ਸਿੰਘ ਬੰਟੀ, ਪ੍ਰੋਫੈਸਰ ਸੰਤ ਸਿੰਘ ਬੀਹਲਾ, ਅਮਨ ਜੱਖਲਾਂ, ਗੁਰਸ਼ਰਨ ਸਿੰਘ, ਦਿਲਸ਼ਾਦ ਜਮਾਲਪੁਰੀ, ਰਤਨ ਭੰਡਾਰੀ, ਕਾਮਰੇਡ ਰਮੇਸ਼ ਜੈਨ, ਰਣਜੀਤ ਧੂਰੀ ਨੇ ਵੀ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਸਟੇਜ ਸਕੱਤਰ ਦੇ ਫਰਜ਼ ਅਮਰਜੀਤ ਸਿੰਘ ਅਮਨ ਨੇ ਬਾਖੂਬੀ ਨਿਭਾਏ। ਪਵਨ ਹਰਚੰਦਪੁਰੀ ਨੇ ਪਹੁੰਚੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
