ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਤੇ ਪੁੱਟਕੇ ਸੁੱਟੀ ਸੜਕ ਤੋਂ ਦੁੱਖੀ ਦੁਕਾਨਦਾਰਾਂ ਨੇ ਲਾਇਆ ਧਰਨਾ

0

ਰਸ਼ਾਸਨ ਖਿਲਾਫ ਕੀਤੀ ਭਾਰੀ ਨਾਅਰੇਬਾਜੀ

ਸੰਦੌੜ 27 (ਡਾ. ਮਹਿਬੂਬ) ਪਿਛਲੇ ਕਈ ਮਹੀਨਿਆਂ ਤੋਂ ਮਾਲੇਰਕੋਟਲਾ ਰਾਏਕੋਟ ਮੁਖ ਮਾਰਗ ਦੀ ਖਸਤਾਹਾਲ ਹੋਈ ਸੜਕ ਨੂੰ ਪੁੱਟ ਕੇ ਛੱਡ ਦਿਤੇ ਜਾਣ ਤੋਂ ਦੁਖੀ ਦੁਕਾਨਦਾਰਾਂ ਅਤੇ ਵਾਰਡ ਨੰਬਰ-27 ਅਤੇ ਵਾਰਡ ਨੰਬਰ-28 ਦੇ ਆਮ ਲੋਕਾਂ ਨੇ ਅੱਜ ਸੜਕ ਬੰਦ ਕਰਕੇ ਰੋਡ ਜਾਮ ਕਰ ਦਿਤਾ। ਅਤੇ ਜਬਰਦਸਤ ਧਰਨਾ ਲਗਾਇਆ।ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਲੋਕਾਂ ਨੇ ਕੀਤੀ ਭਾਰੀ ਨਾਅਰੇਬਾਜੀ। ਲੋਕਾਂ ਦੀ ਮੰਗ ਹੈ ਕਿ ਸੜਕ ਨੂੰ ਤੁਰੰਤ ਬਣਾਇਆ ਜਾਵੇ। ਲੋਕਾਂ ਮੁਤਾਬਿਕ ਝਾੜੂ ਪਾਰਟੀ ਵਾਲਿਆਂ ਨੇ ਕੁੱਝ ਹਫ਼ਤੇ ਪਹਿਲਾਂ ਲੁੱਡੂ ਵੰਡ ਕੇ ਸੜਕ ਨੂੰ ਬਣਾਉਣ ਦਾ ਵਾਅਦਾ ਕੀਤਾ ਸੀ। ਨਗਰ ਕੌਂਸਲ ਚੋਣਾਂ ਅੱਗੇ ਪੈ ਗਈਆਂ ਜਿਸ ਕਾਰਨ ਸੜਕ ਦਾ ਕੰਮ ਰੁਕ ਗਿਆ। ਅੱਜ ਇੱਕ ਡੇਢ ਮਹੀਨੇ ਵਾਅਦ ਤੰਗ-ਪ੍ਰੇ਼ਸ਼ਾਨ ਹੋਏ ਦੁਕਾਨਦਾਰਾਂ ਨੇ ਹਾਜੀ ਅਨਵਾਰ ਅਹਿਮਦ ਬਿੱਟੂ ਚੌਹਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਾਏ। ਅਤੇ ਰੋਡ ਜਾਮ ਕਰਕੇ ਧਰਨਾ ਦਿੱਤਾ।ਇਸ ਮੌਕੇ ਅੱਕੇ ਦੋਹਾਂ ਵਾਰਡਾਂ 27 ਤੇ 28 ਦੇ ਲੋਕਾਂ ਨੇ ਆਖਿਆ ਕਿ ਉਹ ਝਾੜੂ ਪਾਰਟੀ ਦੇ ਉਮੀਦਾਵਰਾਂ ਨੂੰ ਵੋਟ ਨਹੀਂ ਪਾਉਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਕਾਰਕੁੰਨਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਲੋਕਾਂ ਦੀ ਮੰਗ ਮੁਤਾਬਕ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਜੀ ਅਨਵਾਰ ਅਹਿਮਦ ਬਿੱਟੂ ਚੋਹਾਨ ਨੇ ਦੱਸਿਆ ਕਿ ਫੈਕਟਰੀਆਂ ਅਤੇ ਕਾਰਖਾਨਿਆਂ, ਦੁਕਾਨਦਾਰ, ਅਤੇ ਰਿਹਾਇਸ਼ੀ ਮਕਾਨਾਂ ਵਾਲਿਆਂ ਨੇ ਰਲ ਕੇ ਅੱਜ ਰੋਡ ਜਾਮ ਕੀਤਾ ਹੈ।ਸੜਕ ਦੇ ਵਿਚਕਾਰ ਦਰੀਆਂ ਵਿੱਛਾ ਕੇ ਇਥੋਂ ਦੇ ਸੈਂਕੜਿਆਂ ਲੋਕਾਂ ਨੇ ਇਕੱਤਰ ਹੋਕੇ ਧਰਨਾ ਦਿੱਤਾ ਹੈ। ਕਿਉਂਕੀ ਇਸ ਰੋਡ ਦੀ ਸੜਕ ਦਾ ਕੰਮ ਪਿਛਲੇ ਡੇਢ ਮਹੀਨੇ ਤੋਂ ਕੀੜੀ ਦੀ ਚਾਲ ਨਾਲ ਚੱਲ ਰਿਹਾ ਹੈ ਅਤੇ ਮਿੱਟੀ ਉੱਡ ਉੱਡ ਕੇ ਦੁਕਾਨਾਂ ਮਕਾਨਾਂ ਦੇ ਅੰਦਰ ਜਾ ਰਹੀ ਹੈ।ਸੜਕ ਟੁੱਟੀ ਹੋਣ ਕਾਰਨ ਵਾਹਨਾਂ ਦੇ ਐਕਸੀਡੈਂਟ ਹੋ ਰਹੇ ਹਨ। ਮੋਟਰਸਾਈਕਲ ਸਕੂਟਰ ਸਵਾਰ ਵੱਟਿਆਂ ਤੋਂ ਫਿਸਲ ਕੇ ਗਿਰ ਰਹੇ ਹਨ। ਪਰ ਪ੍ਰਸ਼ਾਸਨ ਅਤੇ ਐਮ ਐਲ ਏ ਦਾ ਇਹ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸੋ ਅੱਜ ਪ੍ਰਸ਼ਾਸਨ ਅਤੇ ਵਿਧਾਇਕ ਦੀਆਂ ਅੱਖਾਂ ਖੋਲ੍ਹਣ ਲਈ ਇਹ ਧਰਨਾ ਲਗਾਇਆ ਗਿਆ ਹੈ।ਉਹਨਾ ਕਿਹਾ ਰੋਡ ਨੂੰ ਲਗਾਤਾਰ ਦੋ ਘੰਟੇ ਬੰਦ ਰੱਖਣ ਤੋਂ ਬਾਅਦ ਐਸ ਡੀ ਐਮ ਦੇ ਕਹਿਣ ਤੇ ਪੀ ਡੱਬਲਯੂ ਡੀ ਮਹਿਕਮੇ ਦੇ ਆਫਿਸਰ ਸਾਹਿਬਾਨ ਨੂੰ ਭੇਜ ਕੇ ਉਹਨਾ ਸਾਨੂੰ ਸੰਪੂਰਨ ਭਰੋਸਾ ਦਿੱਤਾ ਗਿਆ ਕਿ ਇਸ ਸੜਕ ਦਾ ਅਧੂਰਾ ਪਿਆ ਕੰਮ 15 ਤੋਂ 20 ਦਿਨਾਂ ਵਿੱਚ ਪੁਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਦੁਕਾਨਦਾਰ ਵੀਰ ਹਾਜਰ ਸਨ।

Leave a Reply

Your email address will not be published. Required fields are marked *