ਆਪਰੇਸ਼ਨ ਸੰਪਰਕ ਤਹਿਤ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਮਾਧਵ ਵਿਦਿਆ ਨਿਕੇਤਕ ਸਕੂਲ, ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਮੁਹਿੰਮ ਤਹਿਤ ਮੀਟਿੰਗ

0

ਅੰਮ੍ਰਿਤਸਰ/27 ਅਪ੍ਰੈਲ  (ਮਨਜੀਤ ਸਿੰਘ ਸ਼ੇਰਗਿੱਲ )

Drug & organized Crime  ਦੇ ਖਿਲਾਫ਼ Zero Tolerance  ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਲੋਂ ਮਾੜੇ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।  ਨਸ਼ੇ ਦੀ ਲਾਹਨਤ ਨੂੰ ਜੜ੍ਹ ਤੋਂ ਖਤਮ ਕਰਨ ਲਈ, ਨਸ਼ੇ ਦਾ ਮਾੜੇ ਪ੍ਰਭਾਵਾ ਬਾਰੇ ਜਾਣੂ ਕਰਵਾਉਂਣ ਲਈ ਅਤੇ ਨੌਜ਼ਵਾਨਾਂ ਨੂੰ ਖੇਡਾ ਵੱਲ ਪ੍ਰੇਰਿਤ ਕਰਨ, ਨਸ਼ਾਂ ਦਾ ਧੰਦਾ ਕਰਨ ਵਾਲਿਆ ਬਾਰੇ ਪੁਲਿਸ ਨੂੰ ਸੂਚਨਾਂ ਦੇਣ ਅਤੇ ਲੋਕਾਂ ਦੀ ਮੁਸ਼ਕਲਾਂ ਨੂੰ ਸੁਣਨ ਤੇ ਉਹਨਾਂ ਦੇ ਸੁਝਾਅ ਲੈਣ ਲਈ ਪਹਿਲਾਂ ਤੋਂ ਚੱਲ ਰਹੀ ਪੁਲਿਸ ਪਬਲਿਕ ਮੀਟਿੰਗਾਂ ਦੀ ਲਗਾਤਾਰਤਾ ਤਹਿਤ ਅੱਜ ਮਿਤੀ 27-04-2026 ਨੂੰ ਮਾਧਵ ਵਿਦਿਆ ਨਿਕੇਤਨ ਸੀ.ਸੰ: ਸਕੂਲ, ਏ-ਬਲਾਕ ਰਣਜੀਤ ਐਵੀਨਿਊ ਵਿੱਖੇ ਆਪਰੇਸ਼ਨ ਸੰਪਰਕ ਤਹਿਤ ਸਕੂਲ ਦੇ ਵਿੱਦਿਆਰਥੀਆਂ ਤੇ ਪਬਲਿਕ ਨਾਲ ਮੀਟਿੰਗ ਕੀਤ ਗਈ। ਇਸ ਮੀਟਿੰਗ ਵਿੱਚ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ, ਸ੍ਰੀ ਸਿਰੀਵੀੱਨੇਲਾ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ, ਸ੍ਰੀ ਗਗਨਦੀਪ ਸਿੰਘ, ਏ.ਸੀ.ਡੀ ਨੌਰਥ, ਅੰਮ੍ਰਿਤਸਰ, ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ, ਸਦਰ, ਮਜੀਠਾ ਰੋਡ ਅਤੇ ਸਿਵਲ ਲਾਈਨਜ਼ ਸ਼ਾਮਿਲ ਹੋਏ।  

ਕਮਿਸ਼ਨਰ ਪੁਲਿਸ, ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਤਹਿਤ ਬਹੁਤ ਵੱਡੀਆਂ ਡਰੱਗ ਤੇ ਨਜ਼ਾਇਜ਼ ਹਥਿਆਰਾਂ ਦੀਆਂ ਰਿਕਵਰੀਆਂ ਕੀਤੀਆਂ ਗਈਆਂ ਹਨ ਪਰ ਇਕੱਲੀ ਇਨਫੋਰਸਮੈਂਟ ਨਾਲ ਨਹੀਂ, ਅਵੇਅਰਨੈਸ ਵੀ ਬੜੀ ਜਰੂਰੀ ਹੈ। 

ਉਹਨਾਂ ਕਿਹਾ ਕਿ ਮੈਂ ਮਸ਼ਕੂਰ ਹਾਂ ਸਕੂਲ ਦੀ ਮੈਨੇਜਮੈਂਟ ਦਾ ਜਿੰਨਾਂ ਨੇ ਪੁਲਿਸ ਤੇ ਪਬਲਿਕ ਨਾਲ ਜੁਆਇੰਟ ਮੁਹਿੰਮ ਸ਼ੁਰੂ ਕੀਤੀ ਹੈ। ਜਿਹਦੇ ਨਾਲ ਲੋਕਾਂ ਦੇ ਵਿੱਚ ਇੱਕ ਮੈਸੇਜ਼ ਜਾਵੇਗਾ ਕਿ ਅਸੀਂ ਡਰੱਗ ਫ੍ਰੀ ਸੋਸਾਇਟੀ ਬਣਾਉਣੀ ਹੈ, ਇਹ ਮੈਸੇਜ ਕਲੀਅਰ ਹੈ ਕਿ ਜਿਹੜੇ ਵਿਅਕਤੀ ਇਹੋ ਜਿਹੀ ਲਾਈਨ ਕਰਾਸ ਕਰਨਗੇ। ਉਹਨਾਂ ਦੇ ਖਿਲਾਫ ਐਕਸ਼ਨ ਵੀ ਹੋਵੇਗਾ। ਇਸ ਤੋਂ ਇਲਾਵਾ ਜਿਹੜੇ ਵਿਅਕਤੀ ਗੁਮਰਾਹ ਹੋਏ ਹਨ, ਉਹਨਾਂ ਨੂੰ ਵੀ ਸਹੀ ਰਸਤੇ ਪਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ, ਮੇਨ ਗੱਲ ਇਹਦੇ ਚ ਇਹੀ ਹੈ ਕਿ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ, ਜੋ ਵੀ ਉਹਦੀ ਕੰਟਰੀਬਿਊਸ਼ਨ ਹੈ, ਉਹ ਆਪਣੀ ਕਰੇ ਇਹ ਨਾ ਸੋਚੇ ਕਿ ਮੇਰੇ ਇਸ ਤਰ੍ਹਾ ਕਰਨ ਨਾਲ ਕੀ ਹੋਣਾ ਹੈ। 

ਉਹਨਾਂ ਸਟੂਡਟਸ ਨੂੰ ਵੀ ਬੇਨਤੀ ਕੀਤੀ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੁਸਾਇਟੀ ਦੇ ਵਿੱਚ ਅਸੀਂ ਵਿਚਰਦੇ ਹਾਂ ਤੇ ਜੋ ਵੀ ਸਾਡਾ ਸਟੇਟਸ ਹੈ, ਚਾਹੇ ਉਹ ਹੈਡ ਆਫ ਦੀ ਫੈਮਿਲੀ ਹੈ, ਚਾਹੇ ਉਹ ਐਜੂਕੇਸ਼ਨ ਜਾਂ ਸਟੂਡੈਂਟ ਹੈ, ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ਼ ਦੇ ਵਿੱਚ ਉਥੇ ਆਪਣਾ ਰੋਲ ਅਦਾ ਕਰੇ ਅਤੇ ਇਹ ਮੈਸੇਜ਼ ਦਈਏ ਕਿ ਅਸੀਂ ਆਪਣੇ ਸਮਾਜ਼ ਨੂੰ ਨਸ਼ਾ ਮੁਕਤ ਕਰਨਾ ਹੈ। 

        ਉਹਨਾਂ ਕਿਹਾ ਕਿ ਉਸੇ ਲੜੀ ਦੇ ਵਿੱਚ ਇਹ ਪ੍ਰੋਗਰਾਮ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਕਰਦੇ ਰਵਾਂਗੇ, ਉਹਨਾਂ ਕਿਹਾ ਮੈਂ ਮੁਬਾਰਕਬਾਦ ਦੇਂਦਾ ਹਾਂ, ਸਾਰੇ ਬੱਚਿਆਂ ਨੂੰ ਸਾਰੀ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਅਤੇ ਐਨ.ਜੀ.ਓਜ਼ ਨੂੰ ਕਿ ਉਹਨਾਂ ਨੇ ਆਰਗਨਾਈਜ਼ ਕੀਤਾ ਅਤੇ ਸਾਂਝ ਕੇਂਦਰ ਦੇ ਸਾਰੇ ਕਰਮਚਾਰੀ ਅਤੇ ਲੋਕਲ ਪੁਲਿਸ ਨੇ ਵੀ ਇਹਦੇ ਵਿੱਚ ਕੰਟਰੀਬਿਊਟ ਕਰਕੇ ਇਹਨੂੰ ਵਧਿਆ ਪ੍ਰੋਗਰਾਮ ਬਣਾਇਆ ਹੈ। ਉਹਨਾਂ ਮੈਸੇਜ ਦਿੱਤਾ ਕਿ ਤੁਹਾਡੇ ਰਾਹੀਂ ਸਮਾਜ਼ ਨੂੰ ਸਾਰੇ ਗੁਰੂ ਨਗਰੀ ਦੇ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਤੇ ਜਿੱਥੇ ਵੀ ਤੁਸੀਂ ਵਿਚਰਦੇ ਹੋ ਕੰਟਰੀਬਿਊਟ ਜਰੂਰ ਕਰੋ  ਤੇ ਆਉਣ ਵਾਲੇ ਸਮੇਂ ਦੇ ਵਿੱਚ  ਬਿਲਕੁਲ ਇਹ ਕੈਂਪੇਨ ਅੱਗੇ ਜਾਰੀ ਰਹੇਗੀ। 

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਮਿਤੀ 01-01-2026 ਤੋਂ 26-04-2026 ਤੱਕ NDPS ਐਕਟ ਅਤੇ ਆਰਮਜ਼ ਐਕਟ ਅਧੀਨ ਮਹੱਤਵਪੂਰਨ ਪ੍ਰਾਪਤੀਆਂ ਹੋਈਆਂ ਹਨ। 

ਇਸ ਸਮੇਂ ਦੌਰਾਨ NDPS ਐਕਟ ਤਹਿਤ, ਕੁੱਲ 630 ਮਾਮਲੇ ਦਰਜ ਕੀਤੇ ਗਏ ਅਤੇ 1069 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਟੀਮਾਂ ਨੇ 22,344 ਕੈਪਸੂਲ/ਗੋਲੀਆਂ ਦੇ ਨਾਲ 39.959 ਕਿਲੋਗ੍ਰਾਮ ਹੈਰੋਇਨ, 8.093 ਕਿਲੋਗ੍ਰਾਮ ਅਫੀਮ ਅਤੇ 1.438 ਕਿਲੋਗ੍ਰਾਮ ਮੈਥਾਮਫੇਟਾਮਾਈਨ (ICE) ਬਰਾਮਦ ਕੀਤੀ। ₹18,84,450/- ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ।  ਇਸ ਤੋਂ ਇਲਾਵਾ, NDPS ਨਾਲ ਸਬੰਧਤ ਮਾਮਲਿਆਂ ਵਿੱਚ 21 ਵਾਹਨ (7 ਚਾਰ ਪਹੀਆ ਵਾਹਨ ਅਤੇ 14 ਦੋ ਪਹੀਆ ਵਾਹਨ) ਬਰਾਮਦ ਕੀਤੇ ਗਏ।

ਆਰਮਜ਼ ਐਕਟ ਦੇ ਤਹਿਤ, 33 ਮਾਮਲੇ ਦਰਜ ਕੀਤੇ ਗਏ ਅਤੇ 77 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ 88 ਹਥਿਆਰ (ਪਿਸਤੌਲ/ਮਾਊਸਰ, ਇੱਕ ਰਿਵਾਲਵਰ ਅਤੇ ਰਾਈਫਲਾਂ/ਬੰਦੂਕਾਂ ਸਮੇਤ) ਬਰਾਮਦ ਕੀਤੇ, 89 ਮੈਗਜ਼ੀਨ ਅਤੇ 186 ਕਾਰਤੂਸ ਦੇ ਨਾਲ। ₹3,80,000/- ਦੀ ਹਵਾਲਾ ਰਕਮ ਵੀ ਜ਼ਬਤ ਕੀਤੀ ਗਈ, ਜੋ ਕਿ ਅਪਰਾਧ ਨਾਲ ਜੁੜੇ ਗੈਰ-ਕਾਨੂੰਨੀ ਵਿੱਤੀ ਚੈਨਲਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਦਰਸਾਉਂਦੀ ਹੈ।

ਆਪ੍ਰੇਸ਼ਨ ਸੰਪਰਕ ਦੇ ਤਹਿਤ, ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਨਤੀਜਿਆਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਅਪਰਾਧ ਤੋਂ ਰੋਕਣ ਲਈ ਇਸ ਸਾਲ ਹੁਣ ਤੱਕ ਕੁੱਲ 146 ਮੀਟਿੰਗਾਂ ਕਰਕੇ ਜਨਤਕ *ਜਾਗਰੂਕ ਕੀਤਾ ਗਿਆ ਹੈ।

NDPS ਐਕਟ ਦੇ ਤਹਿਤ ਲਾਗੂ ਕਰਨ ਦੀ ਨਿਰੰਤਰਤਾ ਵਿੱਚ, ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਤੌਰ ‘ਤੇ ਪ੍ਰਾਪਤ ਕੀਤੀਆਂ ਜਾਇਦਾਦਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। *2026 ਦੌਰਾਨ, ਸਮਰੱਥ ਅਥਾਰਟੀ ਦੁਆਰਾ ₹30,89,828/- ਦੀ ਕੀਮਤ ਦੀਆਂ 2 ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਤੋਂ ਇਲਾਵਾ, ਨਸ਼ੀਲੇ ਪਦਾਰਥਾਂ ਦੇ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਦੇ ਹਿੱਸੇ ਵਜੋਂ, ਹੁਣ ਤੱਕ ਤਸਕਰਾਂ ਦੀਆਂ ਕੁੱਲ 23 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ, ਜੋ ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਸ਼ਮੂਲੀਅਤ ਵਿਰੁੱਧ ਇੱਕ ਮਜ਼ਬੂਤ ਰੋਕਥਾਮ ਸੰਦੇਸ਼ ਦਿੰਦਾ ਹੈ।

ਮੁੜ ਵਸੇਬੇ ਦੇ ਮੋਰਚੇ ‘ਤੇ, 01-01-2026 ਤੋਂ ਹੁਣ ਤੱਕ, ਕੁੱਲ 998 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਅਤੇ 1,242 ਵਿਅਕਤੀਆਂ ਨੂੰ OOAT ਕੇਂਦਰਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, 203 ਵਿਅਕਤੀਆਂ ‘ਤੇ NDPS ਐਕਟ ਦੀ ਧਾਰਾ 64-A ਦੇ ਤਹਿਤ ਕਾਰਵਾਈ ਕੀਤੀ ਗਈ ਹੈ, ਜੋ ਕਿ ਲਾਗੂ ਕਰਨ ਦੇ ਨਾਲ-ਨਾਲ ਮੁੜ ਵਸੇਬੇ ‘ਤੇ ਨਿਰੰਤਰ ਜ਼ੋਰ ਨੂੰ ਦਰਸਾਉਂਦੀ ਹੈ।

Leave a Reply

Your email address will not be published. Required fields are marked *