ਨਿਰੰਕਾਰੀ ਮਿਸ਼ਨ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਤਹਿਤ ਮੰਡੀ ਗੋਬਿੰਦਗੜ੍ਹ ਵਿੱਚ ਸਵੱਛਤਾ ਮੁਹਿੰਮ ਚਲਾਈ

0
519a330f-e1ba-41bc-8307-74c56f5d7e08

ਮੰਡੀ ਗੋਬਿੰਦਗੜ੍ਹ, 26 ਫਰਵਰੀ (ਪੱਤਰ ਪ੍ਰੇਰਕ) : ਬੀਤੇ ਦਿਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਆਦੇਸ਼ਾਂ ਅਨੁਸਾਰ ਪ੍ਰੋਜੈਕਟ ਅੰਮ੍ਰਿਤ ਅਧੀਨ ‘ਸਾਫ ਪਾਣੀ, ਸਵੱਛ ਮਨ’ ਪ੍ਰੋਜੈਕਟ ਦੇ ਚੌਥੇ ਪੜਾਅ ਤਹਿਤ ਬ੍ਰਾਂਚ ਮੰਡੀ ਗੋਬਿੰਦਗੜ੍ਹ ਦੇ ਸੇਵਾਦਲ ਵੀਰਾਂ-ਭੈਣਾਂ ਨੇ ਅਮਲੋਹ ਰੋਡ ਸੂਏ ਦੇ ਆਲੇ-ਦੁਆਲੇ ਦੇ ਏਰੀਏ ਦੀ ਸਫ਼ਾਈ ਬ੍ਰਾਂਚ ਸੰਯੋਜਕ ਡਾ. ਹਰਪ੍ਰੀਤ ਸਿੰਘ ਦੀ ਦੇਖ ਰੇਖ ਵਿਚ ਕੀਤੀ ਗਈ। ਜਦੋਂ ਸੇਵਾ ਅਧਿਆਤਮਿਕ ਅਭਿਆਸ ਬਣ ਜਾਂਦੀ ਹੈ ਅਤੇ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਜੀਵਨ ਦਾ ਮੂਲ ਮੰਤਰ ਬਣ ਜਾਂਦੀ ਹੈ, ਤਦ ਸ਼ੁੱਧ ਸੰਕਲਪ ਪੈਦਾ ਹੁੰਦੇ ਹਨ। ਮਾਨਵ ਸੇਵਾ ਅਤੇ ਲੋਕ ਭਲਾਈ ਦੀ ਇਸ ਇਲਾਹੀ ਚੇਤਨਾ ਨੂੰ ਸਾਕਾਰ ਕਰਨ ਲਈ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ‘ਪ੍ਰੋਜੈਕਟ ਅੰਮ੍ਰਿਤ’ ਤਹਿਤ ‘ਸਵੱਛ ਪਾਣੀ, ਸਵੱਛ ਮਨ’ ਮੁਹਿੰਮ ਦੇ ਚੌਥੇ ਪੜਾਅ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੰਤ ਨਿਰੰਕਾਰੀ ਮੰਡੀ ਗੋਵਿੰਦਗੜ੍ਹ ਸ਼ਾਖਾ ਦੇ ਸੰਯੋਜਕ ਡਾ: ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਹ ਵਿਸ਼ਾਲ ਮੁਹਿੰਮ ਦੇਸ਼ ਭਰ ਵਿੱਚ 1500 ਤੋਂ ਵੱਧ ਥਾਵਾਂ ‘ਤੇ ਇੱਕੋ ਸਮੇਂ ਚਲਾਈ ਗਈ। ਇਸ ਵਿਆਪਕ ਪਸਾਰ ਕਾਰਨ ਇਹ ਉਪਰਾਲਾ ਇਤਿਹਾਸਕ ਰੂਪ ਧਾਰਨ ਕਰੇਗਾ, ਜਿਸ ਨਾਲ ਸਮਾਜ ਦੇ ਹਰ ਵਰਗ ਤੱਕ ਪਾਣੀ ਦੀ ਸੰਭਾਲ ਅਤੇ ਸਵੱਛਤਾ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇਗਾ। ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹਮੇਸ਼ਾ ਇਹ ਰਿਹਾ ਹੈ ਕਿ ਸਾਨੂੰ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਹਿਲਾਂ ਨਾਲੋਂ ਵੀ ਵੱਧ ਸੁੰਦਰ, ਸਾਫ਼ ਸੁਥਰਾ ਅਤੇ ਸੰਤੁਲਿਤ ਰੂਪ ਵਿਚ ਸੰਭਾਲਣਾ ਚਾਹੀਦਾ ਹੈ। ‘ਸਾਫ਼ ਪਾਣੀ, ਸਾਫ਼ ਮਨ’ ਮੁਹਿੰਮ ਉਸ ਪਵਿੱਤਰ ਸੰਕਲਪ ਦਾ ਜਿਉਂਦਾ ਜਾਗਦਾ ਪ੍ਰਤੀਕ ਹੈ, ਜੋ ਮਨੁੱਖ ਨੂੰ ਕੁਦਰਤ, ਸਮਾਜ ਅਤੇ ਆਤਮਾ ਨਾਲ ਜੋੜਦਾ ਹੈ ਅਤੇ ਸੰਤੁਲਨ ਅਤੇ ਸਦਭਾਵਨਾ ਨਾਲ ਭਰਪੂਰ ਭਵਿੱਖ ਵੱਲ ਸੇਧ ਦਿੰਦਾ ਹੈ। ਇਸ ਮੌਕੇ ਸ਼ਹਿਰ ਦੇ ਕਈ ਪਤਵੰਤੇ ਸੱਜਣਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *