ਨਿਵੇਸ਼ ਐਪ ਬਾਰੇ ਵਿਦਿਆਰਥਣ ਨਾਲ ਗੱਲ ਕਰਨ ਦਾ ਲਾਲਚ ਦੇ ਕੀਤਾ ਬਲਾਤਕਾਰ, ਮਾਮਲਾ ਦਰਜ 

0
girl s

ਖਰੜ, 13 ਨਵੰਬਰ (ਸੁਮਿਤ ਭਾਖੜੀ) ਇੱਥੇ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 21 ਸਾਲਾ ਲੜਕੀ ਨੇ ਦੱਸਿਆ ਕਿ ਉਹ ਬੀ.ਸੀ.ਏ.ਤੀਜੇ ਸਾਲ ਦੀ ਵਿਦਿਆਰਥਣ ਹੈ।ਅੱਜ ਤੋ ਦੋ ਸਾਲ ਪਹਿਲਾਂ ਉਸਦੀ ਮੁਲਾਕਾਤ ਬੀ.ਟੈਕ ਦੀ ਦੂਜੇ ਸਾਲ ਦੇ ਇੱਕ ਵਿਦਿਆਰਥੀ ਲੜਕੇ ਨਾਲ ਹੋਈ,ਜੋ ਕਿ ਖਰੜ ਕਲੋਨੀ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਉਹਨਾਂ ਦੋਨਾਂ ਵਿੱਚ ਦੋਸਤੀ ਹੋ ਗਈ।ਪੀੜਤਾ ਅਨੁਸਾਰ ਕੁਝ ਦਿਨ ਪਹਿਲਾਂ ਦੋਸ਼ੀ ਨੇ ਉਸਨੂੰ ਇੱਕ ਨਿਵੇਸ਼ ਐਪ ਬਾਰੇ ਦੱਸਿਆ।ਜਿਸ ਦੇ ਸਬੰਧ ਵਿੱਚ ਉਸਨੇ 6 ਨਵੰਬਰ ਦੀ ਦੁਪਹਿਰ ਨੂੰ ਉਸਨੂੰ ਮਿਲਣ ਲਈ ਬੁਲਾਇਆ ਜਿੱਥੇ ਉਸਨੇ ਪਹਿਲਾਂ ਆਪਣੇ ਕਮਰੇ ਵਿੱਚ ਇੱਕ ਪ੍ਰੋਜੈਕਟਰ ‘ਤੇ ਹਾਲੀਵੁੱਡ ਫਿਲਮ ਲਗਾ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਕਿਹਾ ਕਿ ਇਹ ਪ੍ਰੋਜੈਕਟਰ ਲਈ ਹਨੇਰਾ ਜ਼ਰੂਰੀ ਹੈ। ਪੀੜਤਾਂ ਨੇ ਦੱਸਿਆ ਕਿ ਲਗਭਗ ਦੋ ਘੰਟੇ ਫਿਲਮ ਦੇਖਣ ਤੋਂ ਬਾਅਦ,ਦੋਸ਼ੀ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆ ਜਿਸ ਤੋਂ ਉਸਨੇ ਇਨਕਾਰ ਕਰ ਦਿੱਤਾ।ਜਦੋਂ ਉਸਨੇ ਕਮਰੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ,ਤਾਂ ਮੁੰਡੇ ਨੇ ਉਸਨੂੰ ਫੜ ਲਿਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਪੀੜਤਾ ਨੇ ਦੱਸਿਆ ਕਿ ਦੋਸ਼ੀ ਨੇ ਜ਼ਬਰਦਸਤੀ ਉਸਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾਂ ਨੇ ਦੱਸਿਆ ਕਿ ਦੋਸ਼ੀ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਜਾਨੋਂ ਮਾਰ ਦੇਵੇਗਾ ਅਤੇ ਇਹ ਵੀ ਕਿਹਾ ਕਿ ਉਸਨੇ ਉਸਦੀ ਵੀਡੀਓ ਬਣਾਈ ਹੈ।ਪੀੜਤਾਂ ਨੇ ਦੱਸਿਆ ਕਿ ਦੋਸ਼ੀ ਨੇ ਜ਼ਬਰਦਸਤੀ ਮੋਬਾਈਲ ਵਿੱਚ ਖੁਦੀ ਵੀਡੀਓ ਬਣਾਈ ਜਿਸ ਦੇ ਵਿੱਚ ਉਸ ਤੋਂ ਕਹਾਇਆ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਆਈ ਹੈ ਅਤੇ ਜੋ ਕੁਝ ਵੀ ਹੋਇਆ ਹੈ ਉਹ ਉਸਦੀ ਸਹਿਮਤੀ ਨਾਲ ਹੋਇਆ ਹੈ। ਘਟਨਾ ਤੋਂ ਬਾਅਦ, ਪੀੜਤਾ ਨੇ ਕਿਸੇ ਨੂੰ ਨਹੀਂ ਦੱਸਿਆ,ਪਰ ਅਗਲੇ ਦਿਨ ਉਸਨੇ ਆਪਣੀ ਸਹੇਲੀ ਨੂੰ ਇਹ ਸਾਰੀ ਘਟਨਾ ਬਾਰੇ ਦੱਸਿਆ ਅਤੇ ਉਸਦੀ ਸਹੇਲੀ ਦੇ ਕਹਿਣ ‘ਤੇ ਉਸਨੇ ਆਪਣੇ ਪਿਤਾ ਨੂੰ ਘਟਨਾ ਬਾਰੇ ਦੱਸਿਆ।ਇਸ ਤੋਂ ਬਾਅਦ, ਪੀੜਤਾ ਆਪਣੇ ਚਾਚੇ ਨਾਲ ਪੁਲਸ ਸਟੇਸ਼ਨ ਪਹੁੰਚੀ ਜਿੱਥੇ ਸ਼ਿਕਾਇਤ ਮਿਲਣ ‘ਤੇ ਪੁਲਸ ਨੇ ਦੋਸ਼ੀ ਦੇ ਖਿਲਾਫ ਧਾਰਾ 64 ਅਤੇ 351(2) ਦੇ ਤਹਿਤ ਮਾਮਲਾ ਦਰਜ ਕਰਕੇ ਪੀੜਤਾ ਦਾ ਸਿਵਲ ਹਸਪਤਾਲ,ਖਰੜ ਵਿਖੇ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਉਸਦੇ ਸੈਂਪਲ ਲੈਬ ਟੈਸਟਿੰਗ ਲਈ ਭੇਜੇ ਗਏ ਹਨ।

Leave a Reply

Your email address will not be published. Required fields are marked *