ਸੰਗਰੂਰ ਦੀਆਂ ਸਾਰੀਆਂ ਅਦਾਲਤਾਂ ਵਿਚ ਵਕੀਲਾਂ ਨੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ

0
b0768701-801a-4f91-a5ab-3b0279a47d62

(ਗੁਰਦੀਪ ਸਿੰਘ)
ਸੰਗਰੂਰ, 12 ਨਵੰਬਰ : ਸੰਗਰੂਰ ਜ਼ਿਲ੍ਹੇ ਵਿਚ ਅੱਜ ਵਕੀਲਾਂ ਵਲੋਂ ਵੱਡਾ ਰੋਸ ਪ੍ਰਗਟ ਕੀਤਾ ਗਿਆ ਹੈ। ਜ਼ਿਲ੍ਹੇ ਦੇ ਸਾਰੇ ਕੋਰਟਾਂ ਧੂਰੀ, ਸੰਗਰੂਰ, ਮੂਨਕ, ਲਹਿਰਾਗਾਗਾ ਅਤੇ ਸੁਨਾਮ ਵਿਚ ਵਕੀਲਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿਤੀ ਹੈ। ਇਹ ਹੜਤਾਲ ਧੂਰੀ ਦੇ ਸਿਵਿਲ ਜੱਜ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਵਲੋਂ ਵਕੀਲਾਂ ਨਾਲ ਕੀਤੇ ਗਏ ਦੁਰਵਿਵਹਾਰ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੱਲ ਧੂਰੀ ਵਿਚ ਵਕੀਲਾਂ ਨੇ ਦੁਪਹਿਰ ਤੋਂ ਬਾਅਦ ਕੋਰਟ ਅੱਗੇ ਧਰਨਾ ਦਿਤਾ ਸੀ ਅਤੇ ਜੱਜ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ। ਅੱਜ ਇਸ ਹੜਤਾਲ ਨੂੰ ਜ਼ਿਲ੍ਹਾ ਪੱਧਰ ’ਤੇ ਸਮਰਥਨ ਮਿਲਿਆ ਅਤੇ ਸਾਰੇ ਕੋਰਟਾਂ ਦੇ ਵਕੀਲਾਂ ਨੇ ਕੰਮ ਬੰਦ ਰੱਖਿਆ ਹੈ। ਉਹਨਾਂ ਕਿਹਾ ਜਦੋਂ ਤਕ ਮਸਲੇ ਦਾ ਹੱਲ ਨਹੀਂ ਹੋਵੇਗਾ , ਕੋਈ ਵੀ ਕੰਮ ਨਹੀਂ ਕਰਾਂਗੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸੈਸ਼ਨ ਜੱਜ ਸਾਹਿਬਾਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਸੈਸ਼ਨ ਜੱਜ ਨੇ ਧੂਰੀ ਦੇ ਜੱਜ ਸਾਹਿਬ ਹਰਪ੍ਰੀਤ ਸਿੰਘ ਅਤੇ ਵਕੀਲ ਪੱਖ ਨੂੰ ਅੱਜ ਬੁਲਾਇਆ ਹੈ ਤਾਕਿ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿਤੀ ਕਿ ਜੇ ਅੱਜ ਵੀ ਕੋਈ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਸਿਰਫ਼ ਜ਼ਿਲ੍ਹਾ ਪੱਧਰ ਹੀ ਨਹੀਂ, ਸਗੋਂ ਪੰਜਾਬ ਪੱਧਰ ’ਤੇ ਵਧਾ ਦਿਤੀ ਜਾਵੇਗੀ।

Leave a Reply

Your email address will not be published. Required fields are marked *