ਜੰਗਬੰਦੀ ਦੌਰਾਨ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ‘ਤੇ ਸੁੱਟੇ ਬੰਬ

0
affff

3 ਕ੍ਰਿਕਟ ਖਿਡਾਰੀਆਂ ਸਮੇਤ 8 ਲੋਕਾਂ ਦੀ ਮੌਤ
(ਨਿਊਜ਼ ਟਾਊਨ ਨੈਟਵਰਕ)
ਕਾਬੁਲ, 18 ਅਕਤੂਬਰ : ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਸਰਹੱਦ ‘ਤੇ ਤਣਾਅ ਵੱਧ ਰਿਹਾ ਹੈ। ਦੋਵੇਂ ਦੇਸ਼ ਸ਼ੁੱਕਰਵਾਰ ਨੂੰ ਆਪਸੀ ਸਹਿਮਤੀ ਨਾਲ 48 ਘੰਟੇ ਦੀ ਜੰਗਬੰਦੀ ਵਧਾਉਣ ‘ਤੇ ਸਹਿਮਤ ਹੋਏ ਸਨ ਪਰ ਕੁਝ ਘੰਟਿਆਂ ਬਾਅਦ ਹੀ ਤਾਲਿਬਾਨ ਨੇ ਪਾਕਿਸਤਾਨ ‘ਤੇ ਅਫ਼ਗ਼ਾਨਿਸਤਾਨ ਦੇ ਪਕਤਿਕਾ ਸੂਬੇ ਵਿਚ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ। ਪਾਕਿਸਤਾਨ ਨੇ ਡੁਰੰਡ ਲਾਈਨ ਦੇ ਨਾਲ ਲੱਗਦੇ ਪਕਤਿਕਾ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹਵਾਈ ਹਮਲੇ ਕੀਤੇ ਜਿਸ ਵਿਚ ਤਿੰਨ ਕ੍ਰਿਕਟ ਖਿਡਾਰੀਆਂ ਸਮੇਤ ਅੱਠ ਲੋਕ ਮਾਰੇ ਗਏ। ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਦੀ ਪੁਸ਼ਟੀ ਕੀਤੀ। ਹਮਲੇ ਵਿਚ ਸੱਤ ਨਾਗਰਿਕ ਜ਼ਖ਼ਖ਼ਮੀ ਹੋਏ ਹਨ। ਇਸ ਘਟਨਾ ਦੇ ਜਵਾਬ ਵਿੱਚ ਏ.ਸੀ.ਬੀ. ਨੇ ਨਵੰਬਰ ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀ ਤਿਕੋਣੀ ਟੀ-20 ਲੜੀ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ। ਏ.ਸੀ.ਬੀ. ਨੇ ਕਿਹਾ ਕਿ ਇਹ ਕਦਮ ਮਾਰੇ ਗਏ ਕ੍ਰਿਕਟਰਾਂ ਦੇ ਸਨਮਾਨ ਵਿਚ ਚੁੱਕਿਆ ਗਿਆ ਹੈ। ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਸੀ। ਜ਼ਿਕਰਯੋਗ ਹੈ ਕਿ 8 ਅਕਤੂਬਰ ਨੂੰ ਸ਼ੁਰੂ ਹੋਏ ਟਕਰਾਅ ਤੋਂ ਬਾਅਦ ਦੋਵੇਂ ਦੇਸ਼ 15 ਅਕਤੂਬਰ ਦੀ ਸ਼ਾਮ ਨੂੰ 48 ਘੰਟੇ ਦੀ ਜੰਗਬੰਦੀ ‘ਤੇ ਸਹਿਮਤ ਹੋਏ ਸਨ। ਜੰਗਬੰਦੀ 17 ਅਕਤੂਬਰ ਦੀ ਸ਼ਾਮ ਨੂੰ ਖਤਮ ਹੋਣ ਵਾਲੀ ਸੀ ਪਰ ਇਸ ਨੂੰ ਵਧਾਉਣ ‘ਤੇ ਸਹਿਮਤ ਹੋਏ ਸਨ।

Leave a Reply

Your email address will not be published. Required fields are marked *