ਡੇਰਾ ਬਿਆਸ ਮੁਖੀ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ


(ਨਿਊਜ਼ ਟਾਊਨ ਨੈਟਵਰਕ)
ਨਾਭਾ, 23 ਸਤੰਬਰ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਨਾਭਾ ਪਹੁੰਚੇ, ਜਿਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਨਵੀਂ ਜੇਲ ‘ਚ ਮੁਲਾਕਾਤ ਕੀਤੀ। ਪੰਜਾਬ ਸਰਕਾਰ ਵਲੋਂ ਅਕਾਲੀ ਆਗੂ ਨੂੰ ਆਮਦਨ ਤੋਂ ਵੱਧ ਮਾਮਲੇ ‘ਚ ਨਿਆਂਇਕ ਹਿਰਾਸਤ ਵਿਚ ਜੇਲ ਅੰਦਰ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਡੇਰਾ ਮੁਖੀ ਆਪਣੀ ਕਾਰ ਵਿਚ ਜੇਲ ਪਹੁੰਚੇ। ਇਸ ਦੌਰਾਨ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਕਿਉਂਕਿ ਬਾਬੇ ਦੇ ਦਰਸ਼ਨਾਂ ਲਈ ਜੇਲ ਦੇ ਬਾਹਰ ਭਾਰੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋ ਗਏ ਸਨ। ਹਾਲਾਂਕਿ ਅਜੇ ਮੁਲਾਕਾਤ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਿਕਰਮ ਮਜੀਠੀਆ ਵਿਚਕਾਰ 35 ਮਿੰਟ ਤਕ ਗੱਲਬਾਤ ਹੋਈ ਦੱਸੀ ਜਾ ਰਹੀ ਹੈ। ਉਪਰੰਤ ਸਖ਼ਤ ਸੁਰੱਖਿਆ ਹੇਠ ਹੀ ਬਾਬਾ ਗੁਰਿੰਦਰ ਸਿੰਘ ਨੂੰ ਪੁਲਿਸ ਵਲੋਂ ਜੇਲ ਤੋਂ ਬਾਹਰ ਲਿਆਂਦਾ ਗਿਆ ਅਤੇ ਵਾਪਸ ਕਾਰ ਵਿੱਚ ਵਾਪਸ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਮਜੀਠੀਆ ਦੀ ਪਤਨੀ ਗਨੀਵ ਕੌਰ ਦਾ ਰਿਸ਼ਤੇਦਾਰ ਹੈ। ਜੇਲ ਮੈਨੂਅਲ ਦੇ ਤਹਿਤ, ਕੋਈ ਵੀ ਮਜੀਠੀਆ ਨੂੰ ਮਿਲ ਸਕਦਾ ਹੈ।

ਪਤਾ ਲੱਗਾ ਹੈ ਕਿ ਪਰਿਵਾਰ ਨੇ ਜੇਲ ਪ੍ਰਸ਼ਾਸਨ ਨੂੰ ਲਗਭਗ 10 ਲੋਕਾਂ ਦੀ ਸੂਚੀ ਸੌਂਪੀ ਹੈ ਜਿਸ ਵਿੱਚ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਲ ਹੈ। ਮਜੀਠੀਆ ਦੀ ਪਤਨੀ ਗਨੀਵ ਕੌਰ ਅਤੇ ਭੈਣ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਉਨ੍ਹਾਂ ਨੂੰ ਮਿਲ ਚੁੱਕੇ ਹਨ। ਇਸ ਵਾਰ, ਉਨ੍ਹਾਂ ਨੇ ਜੇਲ ਪਹੁੰਚਣ ਤੋਂ ਬਾਅਦ ਮਜੀਠੀਆ ਨੂੰ ਰੱਖੜੀ ਬੰਨ੍ਹੀ। ਹਾਲਾਂਕਿ, ਉਹ ਪਹਿਲਾਂ ਵੀ ਇਕ ਵਾਰ ਉਨ੍ਹਾਂ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਨੂੰ ਮਿਲਣ ਵਿੱਚ ਅਸਮਰੱਥ ਸਨ।
