ਹੜ੍ਹਾਂ ਤੋਂ ਬਾਅਦ ਸੂਰਾਂ ਵਿਚ ਫੈਲੀ ‘ਅਮਰੀਕਨ ਸਵਾਈਨ ਫ਼ੀਵਰ’ ਬਿਮਾਰੀ, ਮੱਚਿਆ ਹੜਕੰਪ


200 ਤੋਂ ਵੱਧ ਸੂਰਾਂ ਦੀ ਮੌਤ
(ਨਿਊਜ਼ ਟਾਊਨ ਨੈਟਵਰਕ)
ਅਜਨਾਲਾ, 11 ਸਤੰਬਰ : ਹੜ੍ਹਾਂ ਦੀ ਕੁਦਰਤੀ ਕਰੋਪੀ ਤੋਂ ਬਾਅਦ ਹੁਣ ਸੂਰ ਪਾਲਕਾਂ ਉਪਰ ਵੀ ਕੁਦਰਤ ਦੀ ਕਰੋਪੀ ਆ ਗਈ ਹੈ, ਜਿਸ ਦੇ ਚਲਦੇ ਸੂਰ ਪਾਲਕਾਂ ਦੇ ਫਾਰਮ ਉਸ ਦੇ ਕੁਝ ਸੂਰਾਂ ਵਿੱਚ ਅਮੈਰੀਕਨ ਸਵਾਈਨ ਫ਼ੀਵਰ ਨਾਂ ਦੀ ਬਿਮਾਰੀ ਨੇ ਹਮਲਾ ਕਰ ਦਿਤਾ ਹੈ। ਜਾਣਕਾਰੀ ਦਿੰਦਿਆਂ ਸੂਰ ਪਾਲਕ ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਲਗਭਗ 23 ਲੱਖ ਰੁਪਏ ਲਾ ਕੇ ਇਹ ਸੂਰ ਫ਼ਾਰਮ ਤਿਆਰ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਦੇ ਸੂਰਾਂ ਨੂੰ ਪਹਿਲਾਂ ਬਿਮਾਰੀ 25 ਤਰੀਕ ਨੂੰ ਲੱਗੀ ਸੀ, ਜਿਸ ਦਾ ਉਹਨਾਂ ਨੇ ਤੁਰੰਤ ਸਰਕਾਰੀ ਹਸਪਤਾਲਾਂ ‘ਚ ਇਲਾਜ ਦੀ ਗੱਲਬਾਤ ਕੀਤੀ ਤਾਂ ਇਹਨਾਂ ਵੱਲੋਂ ਭਰੋਸਾ ਦਿਤਾ ਗਿਆ, ਪਰ ਹੌਲੀ-ਹੌਲੀ ਕਰਦਿਆਂ ਉਸਦੇ 200 ਤੋਂ ਵੱਧ ਸੂਰ ਮਰ ਗਏ। ਹੁਣ ਜਦ ਉਸ ਕੋਲ 6 ਸੂਰ ਬਚੇ ਹਨ, ਅੱਜ ਪੂਰਾ ਡਿਪਾਰਟਮੈਂਟ ਪੂਰੀ ਟੀਮ ਲੈ ਕੇ ਆ ਗਿਆ ਹੈ ਤੇ ਉਸ ਦੇ ਜਿਹੜੇ ਬਚੇ ਹੋਏ 6 ਸੂਰਾਂ ਨੂੰ ਵੀ ਮਾਰ ਕੇ ਜਮੀਨ ਵਿਚ ਦੱਬ ਦਿਤਾ ਹੈ। ਉਸ ਨੇ ਕਿਹਾ ਇਸ ਨਾਲ ਉਸ ਦਾ ਲਗਭਗ 23 ਲੱਖ ਰੁਪ ਦਾ ਨੁਕਸਾਨ ਹੋਇਆ ਹੈ, ਜੋ ਬੰਦਾ ਮੁਆਵਜ਼ਾ ਸਾਨੂੰ ਸਰਕਾਰ ਦੇਵੇ ਕਿਉਂਕਿ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਹੀ ਉਸ ਦਾ ਇਹ ਵੱਡਾ ਨੁਕਸਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਰਵਿੰਦਰ ਸਿੰਘ ਕਾਂਗ ਨੇ ਦੱਸਿਆ ਕਿ ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਅਤੇ ਇਸ ਲਈ ਇਸ ਦਾ ਇਲਾਜ ਇਹ ਹੈ ਕਿ ਸੂਰਾਂ ਨੂੰ ਉਹਨਾਂ ਦੇ ਫਾਰਮ ਹਾਊਸ ‘ਚ ਹੀ ਮਾਰ ਕੇ ਦੱਬ ਦਿਤਾ ਜਾਵੇ ਅਤੇ ਸੂਰਾਂ ਦੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦੀ ਮਾਰਕ ਕਰੀਬ ਤਿੰਨ ਕਿਲੋਮੀਟਰ ਤਕ ਹੁੰਦੀ ਹੈ ਅਤੇ ਤਿੰਨ ਕਿਲੋਮੀਟਰ ਦੇ ਆਲੇ ਦੁਆਲੇ ਦੇ ਜਿਤਨੇ ਵੀ ਸੂਰ ਫਾਰਮ ਨੇ ਉਹਨਾਂ ਸਾਰਿਆਂ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤੇ ਸਰਵਿਲਾਂਸ ਵਿਚ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਅਗਰ ਜੇਕਰ ਇਹ ਬਿਮਾਰੀ ਹੁੰਦੀ ਹੈ ਤਾਂ ਉਹਨਾਂ ਸੂਰਾਂ ਨੂੰ ਮਾਰ ਕੇ ਉਥੇ ਦੱਬ ਦਿਤਾ ਜਾਏਗਾ। ਉਹਨਾਂ ਦੱਸਿਆ ਕਿ ਇਸ ਬਿਮਾਰੀ ਦਾ ਮਨੁੱਖੀ ਜ਼ਿੰਦਗੀ ਉਤੇ ਕੋਈ ਅਸਰ ਨਹੀਂ ਹੈ ਇਹ ਸਿਰਫ਼ ਸੂਰਾਂ ਵਿਚ ਫੈਲਦੀ ਹੈ ਤੇ ਸੂਰਾਂ ਨੂੰ ਮਾਰਦੀ ਹੈ ਕਿਉਂਕਿ ਇਸ ਦਾ ਕੋਈ ਵੀ ਅਜੇ ਤਕ ਇਲਾਜ ਸੰਭਵ ਨਹੀਂ ਹੈ। ਉਹਨਾਂ ਦੱਸਿਆ ਕਿ ਅਮਰੀਕਨ ਸਵਾਈਨ ਫੀਵਰ ਨਾਂ ਦੀ ਬਿਮਾਰੀ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਚ ਫੈਲੀ ਹੈ ਜਿੱਥੇ ਇਕ ਸੂਰ ਫਾਰਮ ਉਸ ਦੇ ਛੇ ਸੂਰਾਂ ਨੂੰ ਇਹ ਬਿਮਾਰੀ ਪੋਜੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਉਹਨਾਂ ਸੂਰਾਂ ਨੂੰ ਮਾਰ ਕੇ ਫਾਰਮ ਹਾਊਸ ਵਿਚ ਹੀ ਦੱਬ ਦਿਤਾ ਗਿਆ ਹੈ। ਫਾਰਮ ਹਾਊਸ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਬਿਮਾਰੀ ਜੇਕਰ ਕੋਈ ਵਿਅਕਤੀ ਉਸ ਸੂਰ ਫਾਰਮ ਉਸ ਤੋਂ ਦੂਸਰੇ ਸੂਰ ਫਾਮ ਹਾਊਸ ਵਿਚ ਜਾਂਦਾ ਹੈ ਤਾਂ ਉਹ ਦੂਸਰੇ ਸੂਰ ਫਾਰਮ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਕੀ ਵੈਸੇ ਤਾਂ ਇਹ ਮਨੁੱਖੀ ਜ਼ਿੰਦਗੀ ਲਈ ਖਤਰਨਾਕ ਨਹੀਂ ਹੈ ਪਰ ਫਿਰ ਵੀ ਜਦੋਂ ਵੀ ਮੀਟ ਖਾਓ ਜਾਂ ਦੁੱਧ ਪੀਓ ਤਾਂ ਉਸ ਨੂੰ ਉਬਾਲ ਕੇ ਚੰਗੀ ਤਰ੍ਹਾਂ ਉਬਾਲ ਕੇ ਹੀ ਖਾਣਾ ਪੀਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਸੂਰ ਫਾਰਮ ਹਾਊਸ ਤੋਂ ਸੂਰਾਂ ਦੀ ਵਿਕਰੀ ਤੇ ਮੀਟ ਦੀ ਬਿਕਰੀ ਬੰਦ ਕਰ ਦਿਤੀ ਗਈ ਹੈ ਤਾਂ ਜੋ ਇਹ ਬਿਮਾਰੀ ਹੋਰ ਨਾ ਫਾਰਮ ਹਾਸਾਂ ਤਕ ਨਾ ਜਾ ਸਕੇ।
