PLA ਅਸਲਾ ਬਰਾਂਚ ਪਟਿਆਲਾ ‘ਚ ਸਟਾਫ਼ ਦੀ ਘਾਟ !

0
WhatsApp Image 2025-08-28 at 5.18.02 PM

ਪਟਿਆਲਾ, 28 ਅਗਸਤ (ਗੁਰਪ੍ਰਤਾਪ ਸਿੰਘ ਸਾਹੀ) ( ਨਿਊਜ਼ ਟਾਊਨ ਨੈੱਟਵਰਕ ) :

ਪਟਿਆਲਾ ਦੀ ਪੀ.ਐਲ.ਏ.ਅਸਲਾ ਬਰਾਂਚ ਵਿਚ ਸਟਾਫ ਦੀ ਭਾਰੀ ਘਾਟ ਕਾਰਨ ਲੋਕਾਂ ਦੀ ਪਰੇਸ਼ਾਨੀ ਲਗਾਤਾਰ ਵੱਧ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਚਦਾ ਸਟਾਫ਼ ਅਕਸਰ ਕੋਰਟ ਕੇਸਾਂ ਵਿਚ ਬਿਜ਼ੀ ਰਹਿੰਦਾ ਹੈ, ਜਿਸ ਕਰਕੇ ਬਰਾਂਚ ਵਿਚ ਆਮ ਲੋਕਾਂ ਦੇ ਕੰਮ ਕਾਜ ਲਟਕ ਰਹੇ ਹਨ।ਦਿਨ ਪ੍ਰਤੀ ਦਿਨ ਆਪਣੇ ਕੰਮ ਲਈ ਬਰਾਂਚ ਆਉਣ ਵਾਲੇ ਲੋਕਾਂ ਨੂੰ ਘੰਟਿਆਂ ਲਾਈਨਾਂ ਵਿਚ ਖੜ੍ਹਾ ਰਹਿਣਾ ਪੈਂਦਾ ਹੈ। ਅਸਲਾ ਰਿਕਾਰਡ ਨਵਾਂ ਅਸਲਾ ਲਾਈਸੈਂਸ ਅਸਲਾ ਰੀਨਿਊ ਕਰਵਾਉਣ ਲਈ ਅਤੇ ਅਸਲਾ ਘਟਾਉਣ ਜਾਂ ਵਧਾਉਣ ਲਈ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਜਿਸ ਕਾਰਨ ਲੋਕਾਂ ਵਿਚ ਗੁੱਸਾ ਸਿਖਰਾਂ ‘ਤੇ ਪਹੁੰਚ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰੀ ਦਫ਼ਤਰ ਜਨਤਾ ਦੀ ਸਹੂਲਤ ਲਈ ਬਣਾਏ ਗਏ ਹਨ,ਉੱਥੇ ਹੀ ਸਟਾਫ ਦੀ ਘਾਟ ਕਾਰਨ ਉਹਨਾਂ ਨੂੰ ਵਾਰ ਵਾਰ ਚੱਕਰ ਲਾਉਣੇ ਪੈਂਦੇ ਹਨ।ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਤੁਰੰਤ ਸਟਾਫ਼ ਪੂਰਾ ਕਰਨ ਲਈ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ।

 

Leave a Reply

Your email address will not be published. Required fields are marked *