ਮਹਿਲਾ ਕਾਂਸਟੇਬਲ ਨਾਲ ਹੋਇਆ ਐਹੋ ਜਿਹਾ ਕਹਿਰ…” ਵੀਡੀਓ ਵਾਇਰਲ !


ਸਤਾਰਾ, 19 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਜਦੋਂ ਇੱਕ ਮਹਿਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਇੱਕ ਆਟੋ ਡਰਾਈਵਰ ਨੂੰ ਰੋਕਿਆ ਤਾਂ ਉਸ ਨੇ ਉਸ ਨੂੰ ਕਾਫ਼ੀ ਦੂਰ ਤੱਕ ਘਸੀਟਿਆ। ਡਰਾਈਵਰ ਸ਼ਰਾਬੀ ਸੀ। ਇਸ ਘਟਨਾ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।
ਮਹਿਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਨਾਮ ਭਾਗਿਆਸ਼੍ਰੀ ਜਾਧਵ ਹੈ, ਜੋ ਸਤਾਰਾ ਦੇ ਕਰਾਸਿੰਗ ‘ਤੇ ਡਿਊਟੀ ‘ਤੇ ਸੀ। ਡਿਊਟੀ ਦੌਰਾਨ ਭਾਗਿਆਸ਼੍ਰੀ ਨੇ ਇੱਕ ਆਟੋ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।
120 ਮੀਟਰ ਤੱਕ ਘਸੀਟਿਆ ਗਿਆ
ਦਰਅਸਲ ਆਟੋ ਚਾਲਕ ਦੇਵਰਾਜ ਕਾਲੇ ਸ਼ਰਾਬੀ ਸੀ, ਉਸ ਨੇ ਭਾਗਿਆਸ਼੍ਰੀ ਨੂੰ ਦੇਖਦੇ ਹੀ ਚਲਾਨ ਕੱਟੇ ਜਾਣ ਦੇ ਡਰੋਂ ਕਾਰ ਭਜਾ ਲਈ। ਆਟੋ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਭਾਗਿਆਸ਼੍ਰੀ ਆਟੋ ਵਿੱਚ ਫਸ ਗਈ ਅਤੇ ਡਰਾਈਵਰ ਉਸ ਨੂੰ 120 ਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ।
ਸੀਸੀਟੀਵੀ ‘ਚ ਘਟਨਾ ਕੈਦ ਹੋਈ
ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਥਾਨਕ ਲੋਕ ਡਰਾਈਵਰ ਨੂੰ ਭੱਜਣ ਤੋਂ ਰੋਕਣ ਲਈ ਭੱਜੇ, ਜਿਸ ਤੋਂ ਬਾਅਦ ਡਰਾਈਵਰ ਨੇ ਆਟੋ ‘ਤੇ ਬ੍ਰੇਕ ਲਗਾਈ ਅਤੇ ਭਾਗਿਆਸ਼੍ਰੀ ਨੂੰ ਬਚਾਇਆ ਗਿਆ।
ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਭਾਗਿਆਸ਼੍ਰੀ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।