ਪੀਐਮ ਮੋਦੀ ਨੂੰ ਨਾਮੀਬੀਆ ਦਾ ਸਰਵਉੱਚ ਨਾਗਰਿਕ ਪੁਰਸਕਾਰ

0
modi

ਪ੍ਰਧਾਨ ਮੰਤਰੀ ਮੋਦੀ ਦਾ ਹੁਣ ਤੱਕ 27ਵਾਂ ਅੰਤਰਰਾਸ਼ਟਰੀ ਪੁਰਸਕਾਰ

ਕੱਲ੍ਹ, ਬ੍ਰਾਜ਼ੀਲ ਨੇ ਵੀ ਦਿਤਾ ਸੀ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ

ਵਿੰਡਹੋਕ/ ਨਵੀਂ ਦਿੱਲੀ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁੱਧਵਾਰ ਨੂੰ ਨਾਮੀਬੀਆ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ‘ਆਰਡਰ ਆਫ਼ ਦ ਮੋਸਟ ਐਨਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ’ ਨਾਲ ਸਨਮਾਨਿਤ ਕੀਤਾ ਗਿਆ। ਨਾਮੀਬੀਆ ਦੇ ਰਾਸ਼ਟਰਪਤੀ ਡਾ. ਨੇਤੁੰਬੋ ਨੰਦੀ-ਨਦੈਤਵਾਹ ਨੇ ਪੀਐਮ ਮੋਦੀ ਨੂੰ ਇਸ ਪੁਰਸਕਾਰ ਨਾਲ ਨਵਾਜ਼ਿਆ। ਇਸ ਪੀਐਮ ਮੋਦੀ ਨੇ ਕਿਹਾ, ‘ਮੈਂ ਇਹ ਪੁਰਸਕਾਰ ਨਾਮੀਬੀਆ ਅਤੇ ਭਾਰਤ ਦੇ ਲੋਕਾਂ ਅਤੇ ਸਾਡੀ ਅਟੁੱਟ ਦੋਸਤੀ ਨੂੰ ਸਮਰਪਿਤ ਕਰਦਾ ਹਾਂ। ਦੋਵੇਂ ਦੇਸ਼ ਆਪਣੇ ਆਜ਼ਾਦੀ ਸੰਗਰਾਮ ਦੇ ਸਮੇਂ ਤੋਂ ਇਕ ਦੂਜੇ ਦੇ ਨਾਲ ਖੜ੍ਹੇ ਹਨ। ਭਵਿੱਖ ਵਿਚ ਵੀ ਅਸੀਂ ਵਿਕਾਸ ਦੇ ਰਾਹ ‘ਤੇ ਇਕ ਦੂਜੇ ਦਾ ਹੱਥ ਫੜ ਕੇ ਅੱਗੇ ਵਧਦੇ ਰਹਾਂਗੇ।’

ਮੋਦੀ ਨੇ ਕਿਹਾ, ‘ਨਾਮੀਬੀਆ ਦੁਨੀਆ ਦੇ ਸਭ ਤੋਂ ਵੱਡੇ ਹੀਰਾ ਉਤਪਾਦਕਾਂ ਵਿਚੋਂ ਇਕ ਹੈ ਅਤੇ ਭਾਰਤ ਵਿਚ ਸਭ ਤੋਂ ਵੱਡਾ ਹੀਰਾ ਪਾਲਿਸ਼ਿੰਗ ਉਦਯੋਗ ਹੈ, ਉਹ ਵੀ ਮੇਰੇ ਗ੍ਰਹਿ ਰਾਜ ਗੁਜਰਾਤ ਵਿਚ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਡੀ ਭਾਈਵਾਲੀ ਵੀ ਇਨ੍ਹਾਂ ਹੀਰਿਆਂ ਵਾਂਗ ਚਮਕੇਗੀ।’

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਇਕ ਦਿਨ ਦੇ ਦੌਰੇ ਲਈ ਨਾਮੀਬੀਆ ਵਿਚ ਹਨ। ਨਾਮੀਬੀਆ ਅਤੇ ਭਾਰਤ ਵਿਚਾਲੇ ਅੱਜ ਕਈ ਅਹਿਮ ਸਮਝੌਤੇ ਵੀ ਕੀਤੇ ਗਏ ਹਨ। ਇਹ ਦੌਰਾ 2 ਜੁਲਾਈ ਤੋਂ 10 ਜੁਲਾਈ ਤਕ 5 ਦੇਸ਼ਾਂ – ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੇ ਉਨ੍ਹਾਂ ਦੇ ਦੌਰੇ ਦਾ ਹਿੱਸਾ ਹੈ। ਪਿਛਲੇ 7 ਦਿਨਾਂ ਵਿਚ ਉਨ੍ਹਾਂ ਨੂੰ 4 ਦੇਸ਼ਾਂ ਦੁਆਰਾ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪ੍ਰਧਾਨ ਮੰਤਰੀ ਵਜੋਂ ਮੋਦੀ ਦਾ 27ਵਾਂ ਅੰਤਰਰਾਸ਼ਟਰੀ ਪੁਰਸਕਾਰ ਹੈ।

Leave a Reply

Your email address will not be published. Required fields are marked *