ਇਟਲੀ ‘ਚ ਪੰਜਾਬ ਦੀ ਮਨਪ੍ਰੀਤ ਕੌਰ ਬਣੀ ਪਾਇਲਟ

0
yrtyhrtyr

ਰੋਮ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬੀਆਂ ਦੀ ਮਿਹਨਤ ਅਤੇ ਕਾਮਯਾਬੀ ਦੇ ਚਰਚੇ ਆਏ ਦਿਨ ਦੁਨੀਆ ਦੇ ਵੱਖ-ਵੱਖ ਕੋਨਿਆਂ ‘ਚੋਂ ਸੁਣਾਈ ਦੇ ਰਹੇ ਹਨ। ਇਸ ਵਿਚ ਇਕ ਨਾਮ ਹੋਰ ਜੁੜਦਾ ਨਜ਼ਰ ਆ ਰਿਹਾ ਹੈ, ਪੰਜਾਬ ਦੀ ਧੀ ਮਨਪ੍ਰੀਤ ਕੌਰ ਦਾ। ਜਿਸਦੀ ਮਿਹਨਤ ਦੀ ਚਰਚਾ ਇਟਲੀ ਵਿਚ ਸੁਣਾਈ ਦੇ ਰਹੀ ਹੈ। ਜਿੱਥੇ ਮਨਪ੍ਰੀਤ ਕੌਰ ਨੇ ਜਹਾਜ਼ ਦਾ ਪਾਇਲਟ ਬਣਨ ਲਈ 5 ਸਾਲ ਦਾ ਡਿਪਲੋਮਾ ਪਾਸ ਕੀਤਾ ਹੈ। ਉੱਥੇ ਹੀ ਇਸ ਲਈ ਕੀਤੀ ਮਿਹਨਤ ਦੇ ਚਰਚੇ ਇਟਾਲੀਅਨ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਹੇ ਹਨ।

ਪਿਤਾ ਪ੍ਰਤਾਪ ਸਿੰਘ ਕਾਹਲੋਂ ਅਤੇ ਮਾਤਾ ਮੋਨਿਕਾ ਕੌਰ ਨੇ ਦੱਸਿਆ ਕਿ ਉਹਨਾਂ ਦੀ ਧੀ ਨੇ ਇਟਲੀ ਦੇ ਸ਼ਹਿਰ ਮਿਲਾਨ ਵਿਚ ਮੈਕਸਵੇਲ ਟੈਕਨੀਕਲ ਇੰਸਟੀਚਿਊਟ ਤੋਂ ਟਰਾਂਸਪੋਟ ਅਤੇ ਲੋਜਿਸਟਿਕ (ਏਅਰਲਾਈਨ ਪਾਇਲਟ ਸਪੈਜੇਲਾਈਜੇਸ਼ਨ) ਲਈ 5 ਸਾਲ ਦਾ ਡਿਪਲੋਮਾ ਪਾਸ ਕਰ ਲਿਆ ਹੈ। ਜਿਸ ਵਿਚ ਉਸਨੇ 91% ਅੰਕ ਪ੍ਰਾਪਤ ਕੀਤੇ ਹਨ। ਉਹਨਾਂ ਦੱਸਿਆ ਕਿ ਬਚਪਨ ਤੋਂ ਹੀ ਉਸਦਾ ਪਾਇਲਟ ਬਣਨ ਦਾ ਸੁਪਨਾ ਸੀ, ਜਿਸਦੀ ਪੜ੍ਹਾਈ ਲਈ ਉਹਨਾਂ ਦੀ ਧੀ ਵੋਗੇਰਾ ਤੋਂ ਮਿਲਾਨ ਹਰ ਰੋਜ਼ 2 ਘੰਟੇ ਇਕ ਪਾਸੇ ਦਾ ਸਫਰ ਤਹਿ ਕਰਕੇ ਜਾਂਦੀ ਸੀ ਪਰ ਇਸਦੇ ਬਾਵਜੂਦ ਉਸਨੇ ਕਦੇ ਹਾਰ ਨਹੀਂ ਮੰਨੀ ਅਤੇ ਹੁਣ ਉਹ ਆਪਣਾ ਸੁਪਨਾ ਪੂਰਾ ਕਰਨ ਜਾ ਰਹੀ ਹੈ। ਮਨਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਉਹ ਛੋਟੇ ਜਹਾਜ਼ ਚਲਾਉਣ ਲਈ ਲਾਇਸੈਂਸ ਹਾਸਲ ਕਰਨ ਲਈ ਅਪਲਾਈ ਕਰ ਰਹੀ ਹੈ ਅਤੇ ਅੱਗੋਂ ਕਮਰਸ਼ੀਅਲ ਪਾਇਲਟ ਬਣਨ ਲਈ ਵੀ ਜਲਦ ਲਾਇਸੈਂਸ ਅਪਲਾਈ ਕਰੇਗੀ।

Leave a Reply

Your email address will not be published. Required fields are marked *