ਅਹਿਮਦਾਬਾਦ ਹਵਾਈ ਹਾਦਸੇ ਮਗਰੋਂ ਕਰ ਰਹੇ ਸਨ ਪਾਰਟੀ, ਅਧਿਕਾਰੀਆਂ ਨੂੰ ਅਸਤੀਫ਼ਾ ਦੇਣ ਦਾ ਹੁਕਮ

0
[rtgrt

ਨਵੀਂ ਦਿੱਲੀ, 28 ਜੂਨ ( ਨਿਊਜ਼ ਟਾਊਨ ਨੈੱਟਵਰਕ ) ਏਅਰ ਇੰਡੀਆ ਨੇ ਆਪਣੇ 4 ਸੀਨੀਅਰ ਅਧਿਕਾਰੀਆਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ। ਇਹ ਸਾਰੇ ਅਹਿਮਦਾਬਾਦ ’ਚ ਹੋਏ ਹਵਾਈ ਹਾਦਸੇ ਤੋਂ ਕੁਝ ਦਿਨ ਬਾਅਦ ਪਾਰਟੀ ਕਰਦੇ ਵੇਖੇ ਗਏ ਸਨ। ਏਅਰ ਇੰਡੀਆ ਨੇ ਇਸ ਨੂੰ ਗੈਰ-ਸੰਵੇਦਨਸ਼ੀਲ ਮੰਨਿਆ ਤੇ ਕਿਹਾ ਕਿ ਇਹ ਵਤੀਰਾ ਸਾਡੀਆਂ ਕਦਰਾਂ-ਕੀਮਤਾਂ ਅਨੁਸਾਰ ਨਹੀਂ ਹੈ। ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ’ਚ ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਉਕਤ ਅਧਿਕਾਰੀ ਦਫ਼ਤਰ ’ਚ ਪਾਰਟੀ ਕਰ ਰਹੇ ਸਨ। ਪਾਰਟੀ ਅਹਿਮਦਾਬਾਦ ’ਚ ਏਅਰ ਇੰਡੀਆ ਬੋਇੰਗ 787-8 ਡ੍ਰੀਮਲਾਈਨਰ ਦੇ ਹਾਦਸੇ ਤੋਂ ਕੁਝ ਦਿਨ ਬਾਅਦ ਗੁਰੂਗ੍ਰਾਮ ਦਫ਼ਤਰ ’ਚ ਆਯੋਜਿਤ ਕੀਤੀ ਗਈ ਸੀ।

ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਫਲਾਈਟ ਨੰਬਰ ਏ. ਆਈ. 171 ਦੀ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਇੱਕਜੁੱਟਤਾ ਨਾਲ ਖੜ੍ਹੀ ਹੈ। ਉਨ੍ਹਾਂ ਉਸ ਵੀਡੀਓ ’ਤੇ ਅਫਸੋਸ ਪ੍ਰਗਟ ਕੀਤਾ ਜਿਸ ਨੂੰ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕਾਂ ਨੇ ਜਸ਼ਨ ਮਨਾਉਣ ਦਾ ਸਹੀ ਸਮਾਂ ਨਹੀਂ ਮੰਨਿਆ। ਬੁਲਾਰੇ ਨੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *