‘ਅਮ੍ਰਿਤਪਾਲ ਸਿੰਘ ਮਹਿਰੋਂ’ ਦੇ ਲੁਧਿਆਣਾ ਵਿਚ ਲੱਗੇ ਪੋਸਟਰ

0
uyikyukl

ਗੁਰਦੁਆਰਾ ਆਲਮਗੀਰ ਸਾਹਿਬ ਦੇ ਬਾਹਰ ਲਗਾਏ ਗਏ ਪੋਸਟਰਾਂ ਤੇ ਲਿਖਿਆ ‘ਇੱਜਤਾਂ ਦੇ ਰਾਖੇ’ ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਲੁਧਿਆਣਾ 18 ਜੂਨ (ਨਿਊਜ਼ ਟਾਊਨ ਨੈੱਟਵਰਕ ) ਸੋਸ਼ਲ ਮੀਡੀਆ ਇੰਫਲੂਐਂਸਰ ਭਾਬੀ ਕਮਲ ਕੌਰ ਦਾ ਕਤਲ ਕਰਨ ਵਾਲੇ ਅਮ੍ਰਿਤਪਾਲ ਸਿੰਘ ਮਹਿਰੋਂ ਦੇ ਲੁਧਿਆਣਾ ਵਿਚ ਪੋਸਟਰ ਲਗਾਏ ਗਏ ਹਨ ਅਤੇ ਇਹਨਾਂ ਪੋਸਟਰਾਂ ਰਾਹੀਂ ਅਮ੍ਰਿਤਪਾਲ ਮਹਿਰੋਂ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਗੇਟ ਦੇ ਬਾਹਰ ਇਹ ਪੋਸਟਰ ਲਗਾ ਦਿੱਤੇ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਹੁਣ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਇਹ ਪੋਸਟਰ ਕਿਸਨੇ ਅਤੇ ਕਿਓਂ ਲਗਾਏ। ਇਹਨਾਂ ਪੋਸਟਰਾਂ ਤੇ ਲਿਖਿਆ ਹੈ ‘ਇੱਜਤਾਂ ਦੇ ਰਾਖੇ’

ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਇਹ ਖੁਦ ਕਬੂਲਿਆ ਗਿਆ ਹੈ ਕਿ ਭਾਬੀ ਕਮਲ ਕੌਰ ਦਾ ਕਤਲ ਓਹਨਾ ਨੇ ਹੀ ਕਿੱਤਾ ਹੈ ਅਜਿਹੇ ਵਿਚ ਅਮ੍ਰਿਤਪਾਲ ਮਹਿਰੋਂ ਦੇ ਵਿਦੇਸ਼ ਭੱਜਣ ਦੀ ਜਾਣਕਾਰੀ ਵੀ ਹਾਸਿਲ ਹੋਈ ਹੈ। ਮਹਿਰੋਂ ਦੇ ਵਕੀਲ ਲਗਾਤਾਰ ਉਸਦੀ ਪੈਰਵਾਈ ਵੀ ਕਰ ਰਹੇ ਨੇ ਤੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਸੀ ਕਿ ਮਹਿਰੋਂ ਪੁਲਿਸ ਨੂੰ ਸਰੈਂਡਰ ਕਰਨਾ ਚਾਹੁੰਦਾ ਹੈ। ਹੁਣ ਉਸਦੇ ਲੁਧਿਆਣਾ ਵਿਚ ਲਗਾਏ ਗਏ ਪੋਸਟਰਾਂ ਨੇ ਇਕ ਵਾਰ ਫਿਰ ਇਸ ਮਾਮਲੇ ਨੂੰ ਅੱਗ ਵਿਚ ਘਿਓ ਪਾਉਣ ਵਾਲਾ ਕੰਮ ਕਿੱਤਾ ਹੈ ਕਿਓਂ ਕਿ ਇਸ ਕਤਲ ਨੂੰ ਜ਼ਿਆਦਾਤਰ ਨਿਹੰਗ ਸਿੱਖਬੰਦੀਆਂ ਵੱਲੋਂ ਗ਼ਲਤ ਕਰਾਰ ਦਿੱਤਾ ਗਿਆ ਹੈ

Leave a Reply

Your email address will not be published. Required fields are marked *