ਚੰਡੀਗੜ੍ਹ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ 12412 ਵਿੱਚ ਚੱਲ ਰਿਹਾ ਭ੍ਰਿਸ਼ਟਾਚਾਰ

0

ਅੰਮ੍ਰਿਤਸਰ, 2 ਜੂਨ ( ਮਨਜੀਤ ਸਿੰਘ ਸ਼ੇਰਗਿੱਲ )

ਟ੍ਰੇਨਾਂ ਵਿੱਚ ਟਿਕਟ ਚੈਕਰ ਭ੍ਰਿਸ਼ਟਾਚਾਰ ਰਾਹੀਂ ਰੇਲਵੇ ਵਿਭਾਗ ਨੂੰ ਸ਼ੇਰਆਮ ਚੂਨਾ ਲਗਾਇਆ ਜਾ ਰਿਹਾ ਹੈ ਅਤੇ  ਸੀਨੀਅਰ ਅਧਿਕਾਰੀ ਚੁੱਪ ਬੈਠੇ ਹਨ  ਮਾਮਲਾ ਅੰਬਾਲਾ ਡਿਵੀਜ਼ਨ ਦੀ ਟ੍ਰੇਨ ਨੰਬਰ 12412, ਚੰਡੀਗੜ੍ਹ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਨਾਲ ਸਬੰਧਤ ਹੈ, ਜੋ ਕਿ ਰੋਜ਼ਾਨਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਚੱਲਦੀ ਹੈ। ਇੱਕ ਯਾਤਰੀ ਨੇ ਦੱਸਿਆ ਕਿ ਇਸ ਟ੍ਰੇਨ ਵਿੱਚ ਟਿਕਟ ਚੈਕਰ ਭ੍ਰਿਸ਼ਟਾਚਾਰ ਰਾਹੀਂ ਆਪਣੇ ਹੀ ਵਿਭਾਗ ਨੂੰ ਸ਼ਰੇਆਮ ਚੂਨਾ ਲਗਾ ਰਹੇ ਹਨ  1 ਜੂਨ ਨੂੰ ਜਨਰਲ ਟਿਕਟ ਨਾਲ ਟ੍ਰੇਨ ਨੰਬਰ 12412 ਵਿੱਚ ਅੰਮ੍ਰਿਤਸਰ ਤੋਂ ਲੁਧਿਆਣਾ ਦੀ ਯਾਤਰਾ ਕੀਤੀ। ਉਸਨੇ ਕੋਚ ਡੀ-4 ਵਿੱਚ ਟਿਕਟ ਚੈਕਰ ਨੂੰ ਜਨਰਲ ਟਿਕਟ ਪੇਸ਼ ਕੀਤੀ । ਟਿਕਟ ਚੈਕਰ ਨੇ ਇੱਕ ਯਾਤਰੀ ਤੋਂ 100 ਰੁਪਏ ਲਏ ਅਤੇ ਉਹ ਪੈਸੇ ਜੇਬ ਵਿੱਚ ਪਾ ਲਏ ਜੋ ਰੇਲਵੇ ਵਿਭਾਗ ਦੇ ਖਾਤੇ ਵਿੱਚ ਜਾਣੇ ਸਨ। ਉਸਨੇ ਕੋਈ ਰਸੀਦ ਜਾਰੀ ਨਹੀਂ ਕੀਤੀ ਅਤੇ ਯਾਤਰੀ ਨੂੰ ਸੀਟ ਦੇ ਦਿੱਤੀ ਇਸ ਦੌਰਾਨ ਟਿਕਟ ਚੈਕਰ ਵਲੋ ਹੋਰਨਾ ਯਾਤਰੀਆਂ ਤੋਂ ਵੀ ਪੈਸੇ ਲਏ। ਮਾਣਯੋਗ ਪ੍ਰਧਾਨ ਮੰਤਰੀ, ਰੇਲ ਮੰਤਰੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੇ ਰੇਲਵੇ ਵਿਜੀਲੈਂਸ ਵਿਭਾਗ, ਜਨਰਲ ਮੈਨੇਜਰ ਉੱਤਰੀ ਰੇਲਵੇ, ਡੀਆਰਐਮ ਅੰਬਾਲਾ ਅਤੇ ਸੀਨੀਅਰ ਡੀਸੀਐਮ ਅੰਬਾਲਾ ਡਿਵੀਜ਼ਨ ਨੂੰ ਸਮੇਂ-ਸਮੇਂ ‘ਤੇ ਸੂਚਿਤ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸੂਚਿਤ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਭ੍ਰਿਸ਼ਟਾਚਾਰ ਖੁੱਲ੍ਹੇਆਮ ਚੱਲ ਰਿਹਾ ਹੈ।

Leave a Reply

Your email address will not be published. Required fields are marked *