ਸੀਟੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਓਹ ਜਿੱਦ ਛੱਡਕੇ ਮਨਮਰਜੀ ਨਾਲ ਪਾਸ ਕੀਤੇ ਕਾਨੂੰਨ ਉੱਤੇ ਮੁੜ ਵਿਚਾਰ ਕਰੇ:ਚੰਦਰ ਸ਼ੇਖਰ

0

ਮਾਛੀਵਾੜਾ ਸਾਹਿਬ – 2 ਜੂਨ (  ਕੇਵਲ ਸਿੰਘ ਕੱਦੋਂ  ) ਅੱਜ ਬਾਬਾ ਬਕਾਲਾ ਵਿੱਖੇ ਸਿੱਖ ਸੰਗਤ ਵੱਲੋਂ ਪਾਸ ਕੀਤੇ ਮਤੇ ਅਤੇ ਅਕਾਲ ਤੱਖਤ ਦੇ ਜੱਥੇਦਾਰ ਸਾਹਿਬ ਨੂੰ ਦਿੱਤੇ ਗਏ ਅਧਿਕਾਰਾਂ ਨੂੰ ਗੌਹੁ ਨਾਲ ਵਾਂਚਣ ਉਪਰੰਤ ਸੀਟੂ ਦੀ ਸੂਬਾਈ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਸ਼ਥਦਾਂ ਵਿੱਚ ਮੰਗ ਕੀਤੀ ਹੈ ਕਿ ਉਹ ਸ਼ੀ੍ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀਆਂ ਰੋਕਣ ਲਈ ਬਣਾਏ ਕਾਨੂੰਨ ਨੂੰ ਧੱਕੋਜੋਰੀ ਥੋਪਣ ਦੀ ਬਜਾਏ ਸਿੱਖ ਸੰਸਥਾਵਾਂ ਦੇ ਨਾਲ ਸਲਾਹ-ਮਸ਼ਵਰਾ ਕਰਨ ਲਈ ਐਲਾਨ ਕਰੇ। ਸੀਟੂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੂੰ ਜੋਰ ਦੇ ਕੇ ਕਿਹਾ ਹੈ ਕਿ ਓਹ ਅਪਣੇ ਸ਼ੰਵਿਧਾਨਕ ਫਰਜਾ ਦਾ ਨਿਰਵਾਹ ਕਰਨਾ, ਲੋਕਾਂ ਦੇ ਮਸਲੇ ਹੱਲ ਕਰਨਾ,ਪੰਜਾਬ ਵਿੱਚ ਅਮਨ ਬਣਾਈ ਰੱਖਣ ਨੂੰ ਆਪਣੀ ਤਰਜੀਹ ਦੇਵੇ ਨਾਂ ਕਿ ਧਾਰਮਿਕ ਵਿਵਾਦ ਖੜੇ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆ ਤੋਂ ਭਟਕਾਉਣ ਦੀਆਂ ਨੁਕਸਾਨਦੇਹ ਹਰਕਤਾਂ ਕਰੇ। ਸੀਟੂ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਇਸ ਤਰਾਂ ਦੀਆਂ ਰਾਜਨੀਤਕ ਚਾਲਾਂ ਨੇ ਪਹਿਲਾ ਹੀ ਪੰਜਾਬ ਦੇ ਵੱਡੇ ਸਰਵਪੱਖੀ ਅਤੇ ਕਦੇ ਵੀ ਪੂਰੇ ਨਾਂ ਹੋਣ ਵਾਲੇ ਨੁਕਸਾਨ ਕੀਤੇ ਹਨ। ਮੁੜ੍ਹ ਪੰਜਾਬ ਨੂੰ ਉਸੇ ਰਾਹ ਵੱਲ ਧੱਕਣ ਦੀਆਂ ਕੁਚਾਲਾਂ ਤੋਂ ਗੁਰੇਜ ਕਰਨਾ ਜਰੂਰੀ ਹੈ। 

ਸੀਟੂ ਦੀ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ, ਸੂਬਾਈ ਪ੍ਰਧਾਨ ਚੰਦਰ ਸ਼ੇਖਰ ,ਜਨਰਲ ਸਕੱਤਰ ਮਹਾਂ ਸਿੰਘ ਰੌੜੀ,ਮੀਤ ਪ੍ਰਧਾਨ ਸੁੱਚਾ ਸਿੰਘ ਅਜਨਾਲਾ,ਸੂਬਾਈ ਵਿੱਤ ਸਕੱਤਰ ਸੁਖਮਿੰਦਰ ਲੋਟੇ ਅਤੇ ਸੂਬਾਈ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਵੀ ਸਨਿਮਰ ਅਪੀਲ ਕੀਤੀ ਹੈ ਕਿ ਉਹ ਸਰਕਾਰ ਉੱਤੇ ਆਮ ਸਹਿਮਤੀ ਨਾਲ ਮਸਲੇ ਨੂੰ ਮੁੜ ਵਿਚਾਰਨ ਲਈ ਦਬਾਅ ਪਾਉਣ ਪਰੰਤੂ ਟਕਰਾਅ ਵਾਲੇ ਪਾਸੇ ਹਾਲਾਤ ਨੂੰ ਜਾਣ ਤੋਂ ਰੋਕਣ ਲਈ ਆਪਣੀ  ਉੱਚ ਧਾਰਮਿਕ ਪਦਵੀ ਦੀ ਸੁਚੇਤ ਵਰਤੋਂ ਯਕੀਨੀ ਬਨਾਉਣ।

ਸੀਟੂ ਆਗੂਆ ਨੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਲਮਕਦੇ ਮਸਲਿਆ ਦੇ ਹੱਲ ਲਈ, ਰਾਜਾਂ ਦੇ  ਸੰਵਿਧਾਨਕ ਅਧਿਕਾਰਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ,ਪੰਜਾਬ ਦੇ ਭਲੇ ਅਤੇ ਵਿਕਾਸ ਦੇ ਮਕਸਦ ਲਈ ਅਤੇ ਸਿੱਖੀ ਦੇ ਮੂਲ ਸਿਧਾਂਤਾ – ਸਾਂਝੀਵਾਲਤਾ, ਆਪਸੀ ਭਾਈਚਾਰੇ ਦੇ ਮਹਾਨ ਉਦੇਸ਼ਾਂ  ਦੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਅਪਣਾ ਨਿੱਗਰ ਯੋਗਦਾਨ ਪਾਉਣ ਲਈ ਆਪਣੀ ਭੂਮਿਕਾ ਨਿਭਾਉਣ।

Leave a Reply

Your email address will not be published. Required fields are marked *