ਭਾਰਤ ਦੀ ਸਿਰਮੌਰ ਸੈਨਾ 8 ਸਿਖਲਾਈ  ਫਤਿਹਪੁਰ  ਬਟਾਲੀਅਨ ਨੇ 60ਵਾ  ਸਥਾਪਨਾ ਦਿਵਸ ਮਨਾਇਆ

0

ਅੰਮ੍ਰਿਤਸਰ ( ਮਨਜੀਤ ਸਿੰਘ ਸ਼ੇਰਗਿੱਲ    )

 ਭਾਰਤ ਦੀ ਸਿਰਮੌਰ ਸੈਨਾ 8 ਸਿਖ ਲਾਈ  ਫਤਿਹਪੁਰ  ਬਟਾਲੀਅਨ ਨੇ ਆਪਣਾ 60ਵੇਂ ਸਥਾਪਨਾ ਦਿਵਸ ਮਨਾਇਆ। ਅੰਮ੍ਰਿਤਸਰ  ਵਿਖੇ ਬਟਾਲੀਅਨ ਦੇ ਸਾਬਕਾ ਫੌਜੀਆਂ ਵੱਲੋਂ  60ਵਾਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਇੱਕ ਸ਼ਾਨਦਾਰ ਸਮਾਰੋਹ  ਦਾ ਆਯੋਜਨ ਕੀਤਾ ਗਿਆ ਇਸ ਮੌਕੇ 

ਕੈਪਟਨ  ਗੁਰਦਿਆਲ ਸਿੰਘ,  ਕੈਪਟਨ  ਸਾਹਿਬ ਸਿੰਘ,  ਕੈਪਟਨ  ਸਲਵਿੰਦਰ ਸਿੰਘ,  ਸੂਬੇਦਾਰ  ਰਾਜਪਾਲ  ਸਿੰਘ ਨੇ ਕਿਹਾ ਕਿ ਸਿੱਖ ਲਾਈ ਬਟਾਲੀਅਨ ਨੇ 1971 ਦੀ ਜੰਗ ਵਿੱਚ ਪਾਕਿਸਤਾਨ ਦੀ ਫਤਿਹਪੁਰ ਪੋਸਟ ਨੂੰ ਜਿੱਤਿਆ ਜਿਸ ਕਰਕੇ ਇਸ ਦਾ ਨਾਮ ਫਤਿਹਪੁਰ ਬਟਾਲੀਅਨ ਰੱਖਿਆ ਗਿਆ । ਇਸ ਮੌਕੇ ਟਰੈਫਿਕ ਮਾਰਸ਼ਲ ਸੁਰਜਨ ਸਿੰਘ ਫੌਜੀ ਖਾਨਕੋਟ ਨੇ ਕਿਹਾ ਕਿ ਸਿੱਖ ਲਾਈ ਬਟਾਲੀਨ ਭਾਰਤ ਦੀ ਇੱਕ ਜਾਂਬਾਜ ਸੈਨਾ ਹੈ ਜਿਸਨੇ ਦੇਸ਼ ਤੇ ਤਰੰਗੇ ਦੀ ਸ਼ਾਨ ਲਈ ਦੁਸ਼ਮਣ ਫੌਜਾਂ ਨੂੰ ਹਰ ਮੋਰਚੇ ਤੋਂ ਪਛਾੜਿਆ ਹੈ । ਉਹਨਾਂ ਨੇ ਕਿਹਾ ਕਿ ਸਿੱਖ ਲਾਈ ਫੌਜ ਨੂੰ ਭਾਰਤ ਸਰਕਾਰ ਵੱਲੋਂ ਸਮੇਂ ਸਮੇਂ ਤੇ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ । ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਤੇ ਆਰਮੀ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨ। ਇਸ ਮੌਕੇ ਸੂਬੇਦਾਰ ਸਰਦੂਲ ਸਿੰਘ  , ਕੈਪਟਨ ਸੁਰਜੀਤ ਸਿੰਘ  ਸੂਬੇਦਾਰ ਹਰਸਾਹਿਬ ਸਿੰਘ  , ਮੁਖਵਿੰਦਰ ਸਿੰਘ, ਜਗਚਰਨ ਸਿੰਘ   ਟ੍ਰੈਫਿਕ  ਮਾਰਸ਼ਲ  ਅੰਮ੍ਰਿਤਸਰ ਸੁਰਜਨ  ਸਿੰਘ  ਖਾਨਕੋਟ  ਅਤੇ ਹੋਰ  ਸਾਬਕਾ ਸੈਨਿਕ   ਤੇ ਉਹਨਾ ਦੇ ਪ੍ਰਵਾਰ ਮੌਜੂਦ ਸਨ

Leave a Reply

Your email address will not be published. Required fields are marked *