Cheque bounce ਮਾਮਲੇ ਜ਼ੀਰਕਪੁਰ ਨਿਵਾਸੀ ਨੂੰ ਹੋਈ 1 ਸਾਲ ਦੀ ਸਜਾ

0
Screenshot 2025-09-18 131039

ਡੇਰਾਬਸੀ, 18 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਡੇਰਾਬੱਸੀ ਦੀ ਅਦਾਲਤ ਨੇ ਜ਼ੀਰਕਪੁਰ ਨਿਵਾਸੀ ਕਾਂਗਰਸੀ ਆਗੂ, ਕਾਰੋਬਾਰੀ ਤੇ ਬਿਲਡਿੰਗ ਮਟੀਰੀਅਲ ਸਪਲਾਇਰ ਉਦੈ ਸਿੰਘ ਰਾਠੌਰ ਨੂੰ ਕਿਰਾਏ ਦੀ ਅਦਾਇਗੀ ਨਾਲ ਸਬੰਧਤ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਖ਼ਤ ਕੈਦ ਅਤੇ 10 ਲੱਖ ਰੁਪਏ ਦੇ ਮੁਆਵਜ਼ੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਆਵਜ਼ਾ ਨਾ ਦੇਣ ’ਤੇ ਦੋਸ਼ੀ ਨੂੰ ਦੋ ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਵੀ ਸੁਣਾਈ ਹੈ। 

ਸ਼ਿਕਾਇਤਕਰਤਾ ਦੇ ਵਕੀਲ ਜਸਬੀਰ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਮਾਮਲਾ ਢਕੋਲੀ ਦੇ ਰਹਿਣ ਵਾਲੇ ਕਰਨਲ ਹਰਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਦਾਇਰ ਕੀਤਾ ਗਿਆ ਸੀ। ਕਰਨਲ ਹਰਿੰਦਰ ਸਿੰਘ ਨੇ ਆਪਣੀ ਜਾਇਦਾਦ ਕਿਰਾਏ ’ਤੇ ਦਿੱਤੀ ਸੀ, ਜਿਸ ਲਈ ਦੋਸ਼ੀ ਉਦੈ ਸਿੰਘ ਨੇ ਕਈ ਚੈੱਕ ਜਾਰੀ ਕੀਤੇ ਸਨ, ਪਰ ਖਾਤੇ ਵਿੱਚ ਕਾਫ਼ੀ ਫੰਡ ਨਾ ਹੋਣ ਕਾਰਨ ਇਹ ਚੈੱਕ ਬਾਊਂਸ ਹੋ ਗਏ। ਪੀੜਤ ਨੇ ਡੇਰਾਬੱਸੀ ਅਦਾਲਤ ਵਿੱਚ ਕੇਸ ਦਾਇਰ ਕੀਤਾ। ਸੁਣਵਾਈ ਦੌਰਾਨ, ਇਸਤਗਾਸਾ ਪੱਖ ਨੇ ਸਬੂਤ ਪੇਸ਼ ਕੀਤੇ। ਉਨ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਉਦੈ ਸਿੰਘ ਰਾਠੌਰ ਨੂੰ ਦੋਸ਼ੀ ਪਾਇਆ।

Leave a Reply

Your email address will not be published. Required fields are marked *