ਫਾਰਚੂਨਰ ਗੱਡੀ ਸਵਾਰ ਨੌਜਵਾਨਾਂ ਵੱਲੋਂ ਪੁਲਿਸ ‘ਤੇ ਫਾਇਰਿੰਗ !


ਮਲੋਟ, 11 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਮਲੋਟ ’ਚ ਫਾਰਚੂਨਰ ਸਵਾਰ ਨੌਜਵਾਨਾਂ ਵੱਲੋਂ ਐੱਸਐਚਓ ਸਿਟੀ ਮਲੋਟ ਸਮੇਤ ਪੁਲਿਸ ਪਾਰਟੀ ’ਤੇ ਫਾਇਰਿੰਗ ਕੀਤੀ ਗਈ। ਜਿਸ ‘ਤੇ ਜਵਾਬੀ ਕਾਰਵਾਈ ’ਚ ਇੱਕ ਨੌਜਵਾਨ ਜਖ਼ਮੀ ਹੋ ਗਿਆ। ਜਦਕਿ ਪੁਲਿਸ ਕਰਮਚਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਥਾਣਾ ਸਿਟੀ ਮਲੋਟ ਪੁਲਿਸ ਨੇ 10 ਨੌਜਵਾਨਾਂ ਖਿਲਾਫ਼ ਪਰਚਾ ਦਰਜ ਕੀਤਾ ਹੈ ਜਿਨ੍ਹਾਂ ’ਚੋਂ 9 ਜਣਿਆਂ ਨੂੰ ਫੜ ਲਿਆ ਗਿਆ ਹੈ ਜਦੋਂਕਿ ਇਕ ਭੱਜਣ ’ਚ ਸਫਲ ਹੋ ਗਿਆ। ਉਪ- ਕਪਤਾਨ ਇਕਬਾਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਮਲੋਟ ’ਚ ਡੀਏਵੀ ਕਾਲਜ ਦੇ ਐਨਐੱਸਯੂਆਈ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣੀ ਸੀ ਜਿਸਨੂੰ ਲੈਕੇ ਕਾਨੂੰਨੀ ਵਿਵਸਥਾ ਕਾਇਮ ਰੱਖਣ ਦੇ ਮਕਸਦ ਨਾਲ ਪੁਲਿਸ ਚੌਕਸੀ ਵਰਤੀ ਜਾ ਰਹੀ ਸੀ। ਜਦੋਂ ਥਾਣਾ ਸਿਟੀ ਮਲੋਟ ਪੁਲਿਸ ਮੁਖੀ ਆਪਣੀ ਪੁਲਿਸ ਪਾਰਟੀ ਨਾਲ ਜਾ ਰਿਹਾ ਸੀ ਤਾਂ ਇਕ ਫਾਰਚੂਨਰ ਗੱਡੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਵੱਲੋਂ ਗੱਡੀ ਰੋਕਣ ਦੀ ਬਜਾਏ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਲੱਗੇ ਤਾਂ ਪੁਲਿਸ ਵਲੋਂ ਪਿੱਛਾ ਕਰਨ ‘ਤੇ ਗੱਡੀ ਸਵਾਰ ਨੌਜਵਾਨਾਂ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ, ਜਵਾਬੀ ਫਾਇਰਿੰਗ ’ਚ ਇਕ ਨੌਜਵਾਨ ਬੂਟਾ ਰਾਮ ਦੇ ਗੋਲੀ ਵੀ ਲੱਗੀ। ਜਿਸ ਦੌਰਾਨ ਜਿੱਥੇ ਪੁਲਿਸ ਦੇ ਜਵਾਨਾਂ ਦੇ ਮਾਮੂਲੀ ਸੱਟਾ ਵੀ ਲੱਗੀਆਂ ਅਤੇ ਪੁਲਿਸ ਦੀ ਗੱਡੀ ਵੀ ਨੁਕਸਾਨੀ ਗਈ। ਪੁਲਿਸ ਨੇ ਅੱਗੇ ਨਾਕਾ ਲਗਵਾ ਕੇ ਗੱਡੀ ਸਮੇਤ 9 ਨੌਜਵਾਨਾਂ ਨੂੰ ਗੱਡੀ ਸਮੇਤ ਕਾਬੂ ਲਿਆ ਅਤੇ ਇਕ ਭੱਜਣ ’ਚ ਕਾਮਜਾਬ ਹੋ ਗਿਆ। ਪੁਲਿਸ ਵੱਲੋਂ ਗੌਰਵ ਕੁਮਾਰ ਉਰਫ਼ ਬਿੱਲਾ ਵਾਸੀ ਅਬੁਲ ਖੁਰਾਣਾ ਹਾਲ ਅਬਾਦ ਬੁਰਜ਼ਾਂ ਫਾਟਕ ਛੱਜਘੜ ਮੁਹੱਲਾ ਮਲੋਟ, ਵਿਕਰਮ ਚੌਧਰੀ ਵਾਸੀ ਪਟੇਲ ਨਗਰ ਮਲੋਟ, ਅਸ਼ੋਕ ਕੁਮਾਰ ਉਰਫ਼ ਤੋਤਾ ਵਾਸੀ ਬਾਬਾ ਜੀਵਨ ਸਿੰਘ ਨਗਰ ਵਾਰਡ ਨੰ. 11 ਮਲੋਟ, ਮੋਹਿਤ ਕੁਮਰ ਉਰਫ਼ ਬੋਨੀ ਵਾਸੀ ਨੇੜੇ ਪੀਰਖਾਨਾ, ਬਖ਼ਸ਼ੀਸ਼ ਐਮਸੀ ਵਾਲੀ ਗਲੀ ਮਲੋਟ, ਅਨਮੋਲ ਕੁਮਾਰ ਵਾਸੀ ਪਾਰਕ ਵਾਲੀ ਗਲੀ ਕੱਚੀ ਮੰਡੀ ਮਲੋਟ, ਸ਼ਮੀਰ ਵਾਸੀ ਨੇੜੇ ਰਵਿਦਾਸ ਮੰਦਰ ਬੁਰਜਾਂ ਫਾਟਕ ਮਲੋਟ, ਲੱਕੀ ਵਾਸੀ ਗਲੀ ਨੰਬਰ 01 ਏਕਤਾ ਨਗਰ ਮਲੋਟ, ਗੁਰੀਦਪ ਸਿੰਘ ਉਰਫ ਦੀਪੂ ਵਾਸੀ ਅਬੁਲ ਖੁਰਾਣਾ, ਬੂਟਾ ਰਾਮ ਅਤੇ ਰਵਿੰਦਰ ਕੁਮਾਰ ਉਰਫ਼ ਟੱਲੀ ਵਾਸੀ ਕੱਚੀ ਮੰਡੀ ਬਾਲਮੀਕ ਮੰਦਰ ਸਾਹਮਣੇ ਮਲੋਟ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਬੂਟਾ ਰਾਮ ਨੂੰ ਛਾਤੀ ’ਤੇ ਫਾਇਰ ਲੱਗਣ ਕਾਰਨ ਕੋਸਮੋ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ ਹੈ ਜਦਕਿ ਮੁਲਜ਼ਮ ਗੌਰਵ ਕੁਮਾਰ ਉਰਫ਼ ਬਿੱਲਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।