ਨਹਿਰ ‘ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਹੋਈ ਮੌਤ


ਕਪੂਰਥਲਾ 12 ਜੂਨ ( ਨਿਊਜ਼ ਟਾਊਨ ਨੈੱਟਵਰਕ ) ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਨਿਰੰਤਰ ਹੋ ਰਿਹਾ ਵਾਧਾ ਅਤੇ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਰਹੀ ਹੀਟ ਵੇਵ ਨੇ ਜਿਥੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ,ਉੱਥੇ ਹੀ ਤਪ ਦੀ ਗਰਮੀ ’ਚ ਰਾਹਤ ਲੈਣ ਵਾਸਤੇ ਵਿੱਕੀ ਪੁੱਤਰ ਜੱਗਾ, ਨਡਾਲਾ, ਜ਼ਿਲ੍ਹਾ ਕਪੂਰਥਲਾ, ਹਾਲ ਵਾਸੀ ਅੰਮ੍ਰਿਤਸਰ ਲਾਹੌਰ ਨਹਿਰ ਬਰਾਂਚ ਜਗਦੇਵ ਕਲਾਂ ਨਹਿਰ ’ਚ ਨਹਾਉਣ ਲੱਗਾ ਡੁੱਬਾ ਗਿਆ।

ਇਸ ਸਬੰਧੀ ਵਿੱਕੀ ਦੇ ਪਿਤਾ ਜੱਗਾ ਨੇ ਦੱਸਿਆ ਕਿ ਜੋ ਬੀਤੇ ਕੱਲ ਸ਼ਾਮ ਨੂੰ ਵਿੱਕੀ ਆਪਣਾ ਮੋਟਰਸਾਈਕਲ ਨਹਿਰ ਦੇ ਬਾਹਰ ਖੜ੍ਹਾ ਕਰ ਕੇ ਨਹਿਰ ’ਚ ਨਹਾਉਣ ਲਈ ਉਤਰਿਆ ਤਾਂ ਬਾਹਰ ਨਹੀਂ ਨਿਕਲ ਸਕਿਆ ਤੇ ਉਹ ਉਸੇ ਵਕਤ ਹੀ ਡੁੱਬ ਗਿਆ। ਉਸ ਦਾ ਮੋਟਰਸਾਈਕਲ ਅਤੇ ਸਾਰਾ ਸਾਮਾਨ ਨਹਿਰ ਦੇ ਬਾਹਰੋਂ ਮਿਲਿਆ ਹੈ।