ਲੁਧਿਆਣਾ ‘ਚ ਯੂਥ ਕਾਂਗਰਸ ਨੇ ਵੋਟ ਚੋਰੀ ਵਿਰੁਧ ਵੰਡੇ ਪੈਂਫਲੇਟ

0
Screenshot 2025-11-18 170311

ਆਲਮਗੀਰ, 18 ਨਵੰਬਰ (ਜਸਵੀਰ ਸਿੰਘ ਗੁਰਮ) :

ਅੱਜ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਅਕਾਸ ਤਿਵਾੜੀ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਵਿੱਚ ਵੋਟ ਚੋਰ ਗੱਦੀ ਛੋੜ ਦੇ ਪੈਂਫਲਟ ਵੰਡੇ ਗਏ ਇਸ ਮੌਕੇ ਅਕਾਸ਼ ਤਿਵਾੜੀ ਨੇ ਕਿਹਾ ਕਿ ਹਾਲ ਹੀ ਵਿੱਚ ਸਾਡੇ ਮਾਨਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੱਲੋ ਚੋਣ ਕਮਿਸ਼ਨ ਦੇ ਨਾਲ ਰਲ ਕੇ ਕੀਤੀ ਜਾ ਰਹੀ ਵੋਟ ਚੋਰੀ ਦੇ ਸਬੂਤ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕੀਤੇ, ਜੋ ਕਿ ਧੋਖਾਧੜੀ ਵਾਲੀ ਵੋਟਿੰਗ ਰਾਹੀਂ ਸੰਵਿਧਾਨ ਦਾ ਕਤਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹਨ। ਉਹਨਾਂ ਕਿਹਾ ਕਿ ਬਿਹਾਰ ਵਿਖੇ ਹੋਈਆਂ ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਵੀ ਮਿਲੇ ਬਹੁਮਤ ਵਿੱਚ ਵੀ ਵੋਟ ਚੋਰੀ ਹੋਣ ਦਾ ਵੱਡਾ ਖਾਦਸਾ ਹੈ।ਉਹਨਾਂ ਕਿਹਾ ਕਿ ਅੱਜ ਇਸੇ ਨੂੰ ਲੈ ਕੇ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਘਰ ਘਰ ਜਾ ਕੇ,ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਵੋਟ ਚੋਰੀ ਸਬੰਧੀ ਪੈਫਲੈਟ ਵੰਡੇ ਗਏ। ਆਕਾਸ਼ ਤਿਵਾੜੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦੱਖਣੀ ਦੇ ਸਤਿਕਾਰਯੋਗ ਵਾਸੀਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਚੋਣ ਕਮਿਸ਼ਨ ਨਾਲ ਰਲ ਕੇ ਸੰਵਿਧਾਨ ਦਾ ਕਤਲ ਕਰ ਰਹੀ ਹੈ। ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਆਕਾਸ਼ ਤਿਵਾੜੀ ਅਤੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਯੋਗੇਸ਼ ਹਾਂਡਾ ਅਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਦੇ ਯੂਥ ਕਾਂਗਰਸ ਦੇ ਵਰਕਰਾ ਨੇ ਸ਼ੇਰਪੁਰ ਮਾਰਕੀਟ ਵਿਖੇ ਵੋਟ ਚੋਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੈਂਫਲੇਟ ਵੰਡੇ ਗਏ ।ਇਸ ਮੌਕੇ ਵਿਧਾਨ ਸਭਾ ਹਲਕਾ ਦੱਖਣੀ ਦੇ ਯੂਥ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *