ਗੈਸ ਧਮਾਕੇ ‘ਚ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ, ਬੱਚੇ ਸਮੇਤ ਝੁਲਸੇ ਸਨ ਚਾਰ ਵਿਅਕਤੀ


ਬਟਾਲਾ, 5 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਬੀਤੀ 25 ਜੁਲਾਈ ਨੂੰ ਬਟਾਲਾ ਦੇ ਉਮਰਪੁਰਾ ਇਲਾਕੇ ਦੇ ਵਿੱਚ ਇੰਟਰਨੈਟ ਦੀ ਤਾਰ ਅੰਡਰਗਰਾਊਂਡ ਪਾਉਣ ਦੇ ਕੰਮ ਦੌਰਾਨ ਕੰਮ ਕਰ ਰਹੇ ਠੇਕੇਦਾਰ ਦੇਖ ਕਰਿੰਦਿਆਂ ਵੱਲੋਂ ਅੰਡਰਗਰਾਊਂਡ ਪਈ ਗੈਸ ਪਾਈਪ ਨੁਕਸਾਨੀ ਗਈ ਸੀ ਜਿਸ ਕਾਰਨ ਇੱਕ ਵੱਡਾ ਧਮਾਕਾ ਹੋਇਆ ਸੀ।
ਇਸ ਹਾਦਸੇ ਚ ਇੱਕ ਦੁਕਾਨ ਚ ਬੈਠੇ ਬੱਚੇ ਸਮੇਤ ਚਾਰ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਸਨ। ਜਿੰਨਾਂ ਵਿੱਚੋਂ ਇੱਕ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ , ਰਿਸ਼ਵ ਅਗਰਵਾਲ ਜੋ ਲੁਧਿਆਣੇ ਵਿਖੇ ਜੇਰੇ ਇਲਾਜ ਸੀ ਉਸ ਦ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ ਹੈ। 30 ਸਾਲਾ ਮਿਰਤਕ ਨੌਜਵਾਨ ਅਜੇ ਕੁਆਰਾ ਦੱਸਿਆ ਗਿਆ ਹੈ ਅਤੇ ਪਰ ਉਸਦਾ ਪਰਿਵਾਰ ਉਸਦੇ ਆਸਰੇ ਜੀਅ ਰਿਹਾ ਸੀ। ਘਰ ਚ ਬਜ਼ੁਰਗ ਮਾਂ ਅਤੇ ਦਾਦੀ ਹੀ ਮੌਜੂਦ ਹਨ।
ਮਿਰਤਕ ਨੌਜਵਾਨ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਈ ਦਾ ਸਹਾਰਾ ਸੀ ਜਿਸ ਦੀ ਅੱਜ ਮੌਤ ਹੋ ਗਈ । ਮਿਰਤਕ ਦੀ ਲਾਸ਼ ਦਾ ਪੋਸਟਮਾਰਟਮ ਹੋਏਗਾ , ਉਸ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਏਗਾ।