ਮਲੋਆ ‘ਚ ਨਸ਼ੇ ਸਮੇਤ ਨੌਜਵਾਨ ਗ੍ਰਿਫ਼ਤਾਰ, ਪਰਚਾ ਦਰਜ


ਚੰਡੀਗੜ੍ਹ, 3 ਅਗੱਸਤ (ਨਿਊਜ਼ ਟਾਊਨ ਨੈੱਟਵਰਕ) : ਚੰਡੀਗੜ੍ਹ ਪੁਲਿਸ ਨੂੰ ਇਕ ਵੱਡੀ ਸਫ਼ਲਤਾ ਹਾਸਲ ਹੋਈ ਹੈ। 24 ਸਾਲਾ ਨੌਜਵਾਨ ਬੌਬੀ ਨੂੰ ਮਲੋਆ ’ਚ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਐਨਡੀਪੀਐਸ ਦੀ ਧਾਰਾ 21 ਐਕਟ ਤਹਿਤ ਗ੍ਰਿਫ਼ਤਾਰੀ ਹੋਈ ਹੈ। ਮੁਲਜ਼ਮ ਦੀ ਪਛਾਣ ਬੌਬੀ ਸੈਕਟਰ 38-ਏ ਚੰਡੀਗੜ੍ਹ ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਐਫਆਈਆਰ ਨੰਬਰ 99 ਮਿਤੀ 2.8.2025 ਨੂੰ 21 ਐਨਡੀਪੀਐਸ ਐਕਟ ਥਾਣਾ ਮਲੋਆ ਚੰਡੀਗੜ੍ਹ ਦਰਜ ਕੀਤਾ ਗਿਆ ਹੈ।
