ਸਾਹਿਤਕਾਰ ਅਤੇ ਰੰਗਕਰਮੀ ਰਾਬਿੰਦਰ ਸਿੰਘ ਰੱਬੀ ਦੀ ਚੌਥੀ ਕਿਤਾਬ ਰਲੀਜ਼

0
1000016909

ਮੋਰਿੰਡਾ, 19 ਜੂਨ (ਸੁਖਵਿੰਦਰ ਸਿੰਘ ਹੈਪੀ)- ਸਾਹਿਤਕਾਰ, ਅਧਿਆਪਕ ਅਤੇ ਰੰਗਕਰਮੀ ਰਾਬਿੰਦਰ ਸਿੰਘ ਰੱਬੀ ਦੀ ਚੌਥੀ ਕਿਤਾਬ ‘ਆਓ, ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ’ ਰਲੀਜ਼ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੇ ਪ੍ਰਧਾਨ ਸੁਰਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਰੱਬੀ ਦੀ ਕਿਤਾਬ ‘ਨਿਰਮਾਣ’ ਬੈਨਰ ਤਹਿਤ ਰਲੀਜ਼ ਕੀਤੀ ਗਈ। ਇਸ ਕਿਤਾਬ ਵਿੱਚ ਪੰਜਾਬੀ ਨੂੰ ਸ਼ੁੱਧ ਲਿਖਣ ਲਈ ਨੁਕਤੇ ਦੱਸੇ ਗਏ ਹਨ। ਸ਼ੁੱਧ ਪੰਜਾਬੀ ਤੋਂ ਇਲਾਵਾ ਇਸ ਵਿੱਚ ਅਖਾਣ, ਮੁਹਾਵਰੇ, ਵਿਸਮਿਕ ਚਿੰਨ੍ਹ, ਦੂਜੀਆਂ ਭਾਸ਼ਾਵਾਂ ਦੇ ਪੰਜਾਬੀ ਵਿੱਚ ਆਏ ਸ਼ਬਦ, ਪੰਜਾਬੀ ਦੇ ਠੇਠ ਸ਼ਬਦ, ਬਿੰਦੀ ਪਾਉਣ ਜਾਂ ਨਾ ਪਾਉਣ ਨਾਲ਼ ਅਰਥਾਂ ਵਿੱਚ ਆਉਂਦੀ ਤਬਦੀਲੀ ਤੋਂ ਇਲਾਵਾ ਬਹੁਤ ਕੁਝ ਲਿਖਿਆ ਗਿਆ ਹੈ। ਸ੍ਰੀ ਰਸੂਲਪੁਰ ਨੇ ਕਿਹਾ ਕਿ ਲੇਖਕ ਦੀਆਂ ਪਹਿਲੀਆਂ ਕਿਤਾਬਾਂ ‘ਜ਼ਿੰਦਗੀ ਦੀ ਵਰਨਮਾਲਾ’ ‘ਸਾਡੇ ਇਤਿਹਾਸ ਦੇ ਪੰਨੇ’, ‘ਸਰਕਾਰੀ ਛੁੱਟੀਆਂ’, ‘ਪੰਜਾਬੀ ਕਾਇਦਾ’ ਨੂੰ ਵੀ ਪਾਠਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਵਰਨਣਯੋਗ ਹੈ ਕਿ ਨਿਰਮਾਣ ਦੇ ਸੰਚਾਲਕ ਰਾਜਿੰਦਰ ਸਿੰਘ ਚਾਨੀ ਨੇ ਹਰੇਕ ਭਾਗੀਦਾਰ ਨੂੰ ਸ੍ਰੀ ਰੱਬੀ ਦੀਆਂ ਪੰਜ ਹਜ਼ਾਰ ਰੁਪਏ ਦੀਆਂ ਕਿਤਾਬਾਂ ਖ਼ਰੀਦ ਦੇ ਕੇ ਵੰਡੀਆਂ। ਉਨ੍ਹਾਂ ਕਿਹਾ ਕਿ ਇਹ ਕਿਤਾਬਾਂ ਹਰ ਪੰਜਾਬੀ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ ਹਨ। ‘ਜਸ਼ਨ ਰੈਜ਼ੀਡੈਂਸੀ ਰਾਜਪੁਰਾ’ ਵਿਖੇ ਇਸ ਸਮਾਗਮ ਮੌਕੇ ਨਿਰਮਾਣ ਦੇ ਸਰਪ੍ਰਸਤ ਆਥਰ ਸ਼ੈਰੀ, ਮੁੱਖ ਮਹਿਮਾਨ ਡਾ: ਮੁਨੀਸ਼ ਜਿੰਦਲ, ਨਿਸ਼ਾਂਤ ਵਰਮਾ, ਗੁਰਨੰਦਨ ਸਿੰਘ, ਸ਼ਸ਼ੀ ਭੂਸ਼ਣ, ਤਜਿੰਦਰ ਸਿੰਘ, ਗੁਲਸ਼ਨ ਖੁਰਾਨਾ, ਸਾਵਿਤਰੀ ਦੇਵੀ, ਇੰਦੂ ਧੀਮਾਨ, ਯਾਦਵਿੰਦਰ ਧੀਮਾਨ, ਰਮਨਦੀਪ ਸਿੰਘ, ਨਵਦੀਪ ਸਿੰਘ, ਜਸਵੀਰ ਕੌਰ, ਸੋਨਿਕਾ, ਦੀਪਕ ਵਰਮਾ, ਨਰੇਸ਼ ਆਹੂਜਾ, ਉਦਿਤ ਗੌੜ, ਜਸਵੀਰ ਸਿੰਘ ਸ਼ਿੰਦਾ, ਮਨੀਸ਼ ਅਰੋੜਾ, ਵਰਿੰਦਰਜੀਤ ਕੌਰ, ਮੌਨਿਕਾ ਜੌੜਾ, ਕਰਨੈਲ ਸਿੰਘ ਸੰਘਰੀਆ, ਪੂਜਾ ਗੌੜ, ਪਾਯਲਟ ਵਰਮਾ, ਪਰਮਜੀਤ ਕੌਰ, ਰਾਜ ਕੁਮਾਰ ਬੁੱਧ, ਪਰਮਿੰਦਰ ਕੌਰ ਸ਼ੇਰਗੜ੍ਹ, ਭਾਗੀਰਥ ਕਟਾਰੀਆ ਬੀਕਾਨੇਰ, ਸੌਦਾਗਰ ਸਿੰਘ ਨਰੂਆਣਾ, ਸਾਧਨਾ ਸ਼ੇਰਗੜ੍ਹ, ਸੁਖਪ੍ਰੀਤ ਕੌਰ, ਕੋਮਲ, ਮੋਨਿਕਾ, ਭੂਪ ਸਿੰਘ ਢਾਕਾ, ਗੁੱਡੀ, ਪੂਨਮ ਦੇਵੀ, ਬਿਮਲਾ ਦੇਵੀ ਅਤੇ ਹੋਰ ਵੀ ਮੌਜੂਦ ਸਨ।

Leave a Reply

Your email address will not be published. Required fields are marked *