ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਨੌਕਰੀ ਦਿਵਾਉਣ ਦੇ ਨਾਮ ‘ਤੇ ਠੱਗੀ ਮਾਰਨ ਵਾਲੀ ਮਹਿਲਾ ਕਾਬੂ


ਚੰਡੀਗੜ੍ਹ, 5 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਨੌਕਰੀ ਦਿਵਾਉਣ ਦੇ ਨਾਮ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਆਕ੍ਰਿਤੀ ਯਾਦਵ ਵਜੋਂ ਹੋਈ ਹੈ। ਮੁਲਜ਼ਮ ਮਹਿਲਾ ਨੇ ਪੀੜਤਾ ਕੋਲੋਂ ਨੌਕਰੀ ਲਗਾਉਣ ਲਈ 1.5 ਲੱਖ ਰੁਪਏ ਮੰਗੇ ਸੀ। ਸੈਕਟਰ 3 ਪੁਲਿਸ ਨੇ ਮੁਲਜ਼ਮਾਂ ਵਿਰੁੱਧ ਧਾਰਾ 318(4), 338, 336(3), 340(2) BNS ਤਹਿਤ ਕੇਸ ਦਰਜ ਕੀਤਾ ਹੈ।
ਕੁਝ ਦਿਨ ਪਹਿਲਾਂ ਉਸਦੀ ਸੋਸ਼ਲ ਮੀਡੀਆ ‘ਤੇ ਦੋਸਤੀ ਹੋਈ ਅਤੇ ਮੁਲਜ਼ਮ ਦੱਸਿਆ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿਲੇਸ਼ਨਸ਼ਿਪ ਕੌਂਸਲਰ ਵਜੋਂ ਕੰਮ ਕਰਦੀ ਹੈ। ਮੁਲਜ਼ਮ ਨੇ ਪੀੜਤਾ ਨੂੰ ਦੱਸਿਆ ਕਿ ਹਾਈ ਕੋਰਟ ਵਿਚ ਚਪੜਾਸੀ ਅਤੇ ਕਲਰਕ ਦੀਆਂ ਅਸਾਮੀਆਂ ਖਾਲੀ ਹਨ ਅਤੇ ਉਮੀਦਵਾਰਾਂ ਦੀ ਗਿਣਤੀ ਘੱਟ ਹੈ। ਜਦੋਂ ਪੀੜਤਾ ਨੇ ਨੌਕਰੀ ਲਈ ਪੁੱਛਿਆ ਤਾਂ ਮੁਲਜ਼ਮ ਔਰਤ ਨੇ ਕਿਹਾ ਕਿ ਇਸਦੀ ਕੀਮਤ 1.5 ਲੱਖ ਰੁਪਏ ਹੋਵੇਗੀ। ਪੀੜਤ ਨੇ ਗੂਗਲ ਪੇਅ ‘ਤੇ 50,000 ਰੁਪਏ ਅਦਾ ਕੀਤੇ ਅਤੇ ਉਸ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਜੁਆਇਨਿੰਗ ਲੈਟਰ ਆ ਗਿਆ ਹੈ, ਤੁਸੀਂ 15,000 ਰੁਪਏ ਦੇਣੇ ਹਨ।
