ਭੀਖੀ ਦੇ ਮਤਦਾਤਾ ਨਿਰਭੈ ਹੋ ਕੇ ਮਤਦਾਨ ਕਰਨ : ਜ਼ਿਲ੍ਹਾ ਪੁਲਿਸ ਮੁਖੀ


ਭੀਖੀ, 11 ਦਸੰਬਰ ( ਬਹਾਦਰ ਖ਼ਾਨ):
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇ-ਨਜ਼ਰ ਜਿਲ੍ਹਾ ਪੁਲਿਸ ਵੱਲੋਂ ਭੀਖੀ ਦੇ ਪਿੰਡਾ ਵਿੱਚ ਕੀਤੇ ਝੰਡਾ ਮਾਰਚ ਦੀ ਸ਼ੁਰੂਆਤ ਸਮੇ ਜਿਲ੍ਹਾ ਪੁਲਿਸ ਮੁੱਖੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਮਤਦਾਤਾ ਆਪਣੇ ਮਤਦਾਨ ਦਾ ਪ੍ਰਯੋਗ ਬੇਝਿਝਕ ਹੋ ਕੇ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਰਸਮਾਜੀ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਚੋਣਾਂ ਨੂੰ ਅਮਨ-ਅਮਾਨ ਅਤੇ ਸੁਚੰਜ਼ੇ ਢੰਗ ਨਾਲ ਨੇਪਰੇ ਚਾੜਨ ਲਈ ਪ੍ਰਤੀਬੱਧ ਹੈ ਅਤੇ ਅਮਨ ਕਾਨੂੰਨ ਭੰਗ ਕਰਨ ਵਾਲੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਖੁੱਲ ਨਹੀ ਦਿੱਤੀ ਜਾਵੇਗੀ ਤੇ ਮਤਦਾਤਾ ਦੀ ਸੁਰੱਖਿਆਂ ਲਈ ਹਰ ਪੋਲਿੰਗ ਬੂਥ ਤੇ ਪੁੱਖ਼ਤਾ ਪ੍ਰਬੰਧ ਕੀਤੇ ਗਏ ਅਤੇ ਸੰਵੇਦਨਸ਼ੀਲ ਬੂਥਾਂ ਉੱਪਰ ਵਾਧੂ ਸੁਰੱਖਿਆਂ ਫੋਰਸ਼ ਤੈਨਾਤ ਕੀਤੀ ਜਾਵੇਗੀ। ਫਲੈਗ ਮਾਰਚ ਦੌਰਾਨ ਡੀ.ਐਸ.ਪੀ ਸਬ-ਡਵੀਜ਼ਨ ਬੂਟਾ ਸਿੰਘ ਗਿੱਲ, ਥਾਣਾ ਮੁੱਖੀ ਭੀਖੀ ਗੁਰਮੇਲ ਸਿੰਘ ਭੁੱਲਰ, ਥਾਣਾ ਮੁੱਖੀ ਸਦਰ ਮਾਨਸਾ-1 ਸੁਖਜੀਤ ਸਿੰਘ, ਅਮਰੀਕ ਸਿੰਘ, ਜਸਪ੍ਰੀਤ ਸਿੰਘ ਜੋਗਾ, ਰਾਜਵਿੰਦਰ ਸਿੰਘ, ਮੱਖਣ ਸਿੰਘ, ਕੁਲਵੰਤ ਸਿੰਘ ਕੋਟਧਰਮੂ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਸੁਰੱਖਿਆਂ ਕਰਮੀ ਮੋਜੂਦ ਸਨ।
