ਵਰਿੰਦਰ ਰਤਨ ਬਣੇ ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਦੇ ਨਵੇਂ ਪ੍ਰਧਾਨ

0
WhatsApp Image 2025-08-04 at 7.49.46 PM

ਫਤਿਹਗੜ੍ਹ ਸਾਹਿਬ, 4 ਅਗੱਸਤ (ਰੂਪ ਨਰੇਸ਼) : ਸ੍ਰੀ ਬ੍ਰਾਹਮਣ ਸਭਾ ਸਰਹਿੰਦ ਜਨਰਲ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਸਰਪ੍ਰਸਤ ਸੁਰਿੰਦਰ ਭਾਰਦਵਾਜ਼ ਦੀ ਅਗਵਾਈ ਹੇਠ ਸਰਹਿੰਦ ਮੰਡੀ ਵਿਖੇ ਹੋਈ ਜਿਸ ਵਿਚ ਸਮੂਹ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿਚ ਸਰਬ ਸੰਮਤੀ ਨਾਲ ਸ੍ਰੀ ਬ੍ਰਾਹਮਣ ਸਭਾ ਸਰਹਿੰਦ ਦਾ ਵਰਿੰਦਰ ਰਤਨ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਵਰਿੰਦਰ ਰਤਨ ਪਹਿਲਾਂ ਵੀ ਤਿੰਨ ਵਾਰ ਪ੍ਰਧਾਨ ਬਣ ਕੇ ਸੇਵਾ ਨਿਭਾ ਚੁੱਕੇ ਹਨ, ਇਸ ਲਈ ਅਨੁਭਵੀ ਵਿਅਕਤੀ ਇਹ ਸਭ ਨੂੰ ਸੁਚਾਰੂ ਢੰਗ ਨਾਲ ਚਲਾ ਸਕਦੇ ਹਨ। ਇਸ ਮੌਕੇ ਸਮੂਹ ਮੈਂਬਰਾਂ ਵਲੋਂ ਉਨਾਂ ਦਾ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਵਰਿੰਦਰ ਰਤਨ ਨੇ ਕਿਹਾ ਕਿ ਸਭਾ ਵਲੋਂ ਜੋ ਉਹਨਾਂ ਨੂੰ ਸੇਵਾ ਦਿਤੀ ਗਈ ਹੈ, ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਸਭ ਦੇ ਸਹਿਯੋਗ ਨਾਲ ਮਾਨਵਤਾ ਦੀ ਸੇਵਾ ਲਈ ਧਾਰਮਿਕ ਸਮਾਗਮ, ਯਾਤਰਾ, ਮੈਡੀਕਲ ਕੈਂਪਾਂ ਦੇ ਨਾਲ-ਨਾਲ ਲੋੜਵੰਦ ਲੜਕੀਆਂ ਦੇ ਵਿਆਹ ਲਈ ਮਾਲੀ ਸਹਾਇਤਾ ਆਦਿ ਸਮਾਜ ਸੇਵੀ ਕੰਮ ਸਭਾ ਵਲੋਂ ਨਿਰੰਤਰ ਜਾਰੀ ਰਹਿਣਗੇ। ਇਸ ਨਾਲ ਸ਼ਹਿਰ ਨਿਵਾਸੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਪ੍ਰਧਾਨ ਵਿਵੇਕ ਸ਼ਰਮਾ ਦੀ ਟੀਮ ਵਲੋਂ ਆਪਣੇ ਦੋ ਸਾਲ ਦੇ ਕਾਰਜਕਾਲ ਵਧੀਆ ਕੰਮ ਕੀਤੇ ਹਨ ਜੋ ਕਿ ਬੇਹਦ ਸ਼ਲਾਂਘਾਯੋਗ ਹਨ। ਇਸ ਮੌਕੇ ਰਾਮ ਨਾਥ ਸ਼ਰਮਾ, ਸੁਰੇਸ਼ ਭਾਰਦਵਾਜ, ਪੰਡਿਤ ਨਰਿੰਦਰ ਸ਼ਰਮਾ, ਸਾਧੂ ਰਾਮ ਭਟਮਾਜਰਾ, ਮਨਜੀਤ ਸ਼ਰਮਾ, ਰਵਿੰਦਰ ਮੋਹਨ, ਚਰਨਜੀਤ ਸ਼ਰਮਾ, ਸੰਜੇ ਐਗਰਿਸ਼ ਤੇ ਨਰਿੰਦਰ ਕੌਸ਼ਲ, ਹਰਪ੍ਰੀਤ ਭਾਰਦਵਾਜ ਹਨੀ, ਧੀਰਜ ਮੋਹਨ ਸ਼ਰਮਾ, ਵਿਜੇ ਪਾਠਕ, ਐਸਐਨ ਸ਼ਰਮਾ, ਪਿਤਾਬਰ ਸ਼ਰਮਾ, ਤਰਸੇਮ ਸ਼ਰਮਾ, ਪਵਨ, ਕਪਿਲ, ਹਰਜੀਵ ਕੁਮਾਰ, ਪ੍ਰਦੀਪ ਪਾਠਕ, ਪਰਮਿੰਦਰ ਜੋਸ਼ੀ, ਅਸ਼ੋਕ ਕੁਮਾਰ, ਰਾਮ ਨੀਲ ਸ਼ਰਮਾ, ਪ੍ਰਹਲਾਦ ਸ਼ਰਮਾ, ਮੰਗਤ ਰਾਮ, ਵਿਜੇ ਸ਼ਰਮਾ, ਰਮੇਸ਼ ਭਾਰਦਵਾਜ, ਵਰਿੰਦਰ ਸ਼ਰਮਾ, ਕ੍ਰਿਸ਼ਨ ਪਾਠਕ, ਰਾਮ ਰੱਖਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *