ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਸਹਿਮ

0
babushahi-news---2025-08-11T094042.574

ਗੁਰਦਾਸਪੁਰ, 11 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :

ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਦਰਿਆਵਾਂ ਦਾ ਪੱਧਰ ਵਧਿਆ, ਪੁਰਾਣੇ ਸੁਰੱਖਿਆ ਸਪਰਾਂ ਦੀ ਮੁਰੰਮਤ ਨਾ ਹੋਣ ਕਾਰਨ ਪਿੰਡਾਂ ਵਿੱਚ ਡਰ ਦਾ ਮਾਹੌਲ

ਗੁਰਦਾਸਪੁਰ ਵਿੱਚ ਪਹਾੜਾਂ ‘ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਪੌਂਗ ਡੈਮ ਤੋਂ ਚੱਕੀ ਅਤੇ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਨਾਲ ਦਰਿਆਵਾਂ ਦਾ ਪੱਧਰ ਕਾਫੀ ਵੱਧ ਗਿਆ ਹੈ। ਹਾਲਾਂਕਿ, ਜ਼ਿਲ੍ਹੇ ਵਿੱਚ ਖਤਰੇ ਦੀ ਕੋਈ ਸਥਿਤੀ ਨਹੀਂ ਹੈ, ਪਰ ਪਿੰਡ ਜਗਤਪੁਰ ਕਲਾ ਅਤੇ ਦਲੇਲਪੁਰ ਖੇੜਾ ਦੇ ਨੇੜੇ 2023 ਦੇ ਹੜ੍ਹਾਂ ਦੌਰਾਨ ਟੁੱਟੇ ਸੁਰੱਖਿਆ ਸਪਰਾਂ ਦੀ ਦੋ ਸਾਲ ਬਾਅਦ ਵੀ ਮੁਰੰਮਤ ਨਾ ਹੋਣ ਕਾਰਨ ਪਾਣੀ ਖੇਤਾਂ ਵਿੱਚ ਵੜਨਾ ਸ਼ੁਰੂ ਹੋ ਗਿਆ। ਇਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ।

ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੇ ਸਮੱਸਿਆ ਦਾ ਕੀਤਾ ਹੱਲ
ਇਸ ਸਥਿਤੀ ਦੀ ਜਾਣਕਾਰੀ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਨਵੇਂ ਚੇਅਰਮੈਨ ਜੋਬਨ ਰੰਧਾਵਾ ਆਪਣੇ ਸਾਥੀਆਂ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਤੁਰੰਤ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਧੁੱਸੀਆਂ ਨੂੰ ਪੱਕਾ ਕਰਨ ਅਤੇ ਸੁਰੱਖਿਆ ਸਪਰ ਬਣਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾਇਆ। ਇਸ ਕਾਰਵਾਈ ਨਾਲ ਦਰਿਆ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਦਾ ਡਰ ਖਤਮ ਹੋ ਗਿਆ ਹੈ ਅਤੇ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ।

ਜੋਬਨ ਰੰਧਾਵਾ ਨੇ ਭਰੋਸਾ ਦਿੱਤਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਖਤਰੇ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।

Leave a Reply

Your email address will not be published. Required fields are marked *