ਪਿੰਡ ਵਜ਼ੀਰਾਬਾਦ ਵਾਸੀਆਂ ਨੇ ਹਰਦੀਪ ਸਿੰਘ ਹੈਪੀ ਨੂੰ ਚੁਣਿਆ ਸਭਾਪਤੀ


ਪਿੰਡ ਦੇ ਵਿਕਾਸ ਕਾਰਜਾਂ ਲਈ ਪਾਏ ਗਏ ਅਹਿਮ ਅਤੇ ਤੇ ਰੱਖੀਆਂ ਗਈਆਂ ਮੰਗਾਂ
ਫਤਿਹਗੜ੍ਹ ਸਾਹਿਬ, 18 ਅਗਸਤ (ਰਾਜਿੰਦਰ ਭੱਟ) : ਪੰਚਾਇਤੀ ਫੰਡਾਂ ਵਿਚ ਕਰੋੜਾਂ ਦੇ ਹੋਏ ਕਪਲਿਆਂ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਪਿੰਡ ਵਜ਼ੀਰਾਬਾਦ ਵਿਖੇ ਗ੍ਰਾਮ ਸੇਵਕ ਨਰਿੰਦਰਜੀਤ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਇਜਲਾਸ ਵਿਚ 11 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਅਤੇ ਸਰਬਸੰਮਤੀ ਨਾਲ ਹਰਦੀਪ ਸਿੰਘ ਹੈਪੀ ਨੂੰ ਕਮੇਟੀ ਦਾ ਸਭਾਪਤੀ ਚੁਣਿਆ ਗਿਆ। ਨਵ ਨਿਯੁਕਤ ਸਭਾਪਤੀ ਹਰਦੀਪ ਸਿੰਘ ਹੈਪੀ ਨੂੰ ਸਮੂਹ ਪਿੰਡ ਵਾਸੀਆਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਵ ਨਿਯੁਕਤ ਸਭਾਪਤੀ ਹਰਦੀਪ ਸਿੰਘ ਹੈਪੀ ਅਤੇ ਹਰਦੀਪ ਹੈਰੀ ਨੇ ਦੱਸਿਆ ਕਿ ਪਿੰਡ ਵਿਚ ਵਿਸ਼ੇਸ਼ ਇਹ ਇਜਲਾਸ ਸੱਦ ਕੇ ਪਿੰਡ ਵਾਸੀਆਂ ਨੇ ਅਹਿਮ ਮਤੇ ਪਾਏ ਹਨ। ਜਿਸ ਤਹਿਤ ਪਿੰਡ ਵਿਚ ਹੋਏ ਵੱਡੇ ਪੱਧਰ ਦੇ ਘੁਟਾਲੇ ਸਬੰਧੀ ਮਤਾ ਪਾਇਆ ਕਿ 11 ਮੈਂਬਰੀ ਕਮੇਟੀ ਗਠਨ ਕੀਤੀ ਜਾਵੇ ਤਾਂ ਜੋ ਪੰਚਾਇਤ ਵਲੋਂ ਕੀਤੇ ਘਪਲੇ ਕਾਨੂੰਨੀ ਲੜਾਈ ਲੜੀ ਜਾ ਸਕੇ । ਉਹਨਾਂ ਕਿਹਾ ਕਿ ਪਿੰਡ ਦੇ ਰੁਕੇ ਹੋਏ ਵਿਕਾਸ ਨੂੰ ਲੈ ਕੇ ਵੱਖ ਵੱਖ ਮਤੇ ਪਾ ਕੇ ਗ੍ਰਾਮ ਸੇਵਕ ਨਰਿੰਦਰਜੀਤ ਸਿੰਘ ਨੂੰ ਸੌਂਪੇ ਗਏ ਹਨ। ਉਹਨਾਂ ਮੰਗ ਕੀਤੀ ਕਿ ਪਿੰਡ ਵਾਸੀਆਂ ਵਲੋਂ ਪਾਏ ਗਏ ਮਤਿਆਂ ਦੀ ਜਲਦ ਪ੍ਰਵਾਨਗੀ ਦਿਤੀ ਜਾਵੇ ਤਾਂ ਜੋ ਪਿੰਡ ਵਿਚ ਰਹਿੰਦੇ ਵਿਕਾਸ ਕਾਰਜ ਜਲਦ ਕਰਵਾਏ ਜਾ ਸਕਣ।
ਇਸ ਮੌਕੇ ਗ੍ਰਾਮ ਸੇਵਕ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਰੱਖੀ ਗਈ ਮੰਗ ਨੂੰ ਲੈ ਕੇ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਜਿਸ ਤਹਿਤ ਪਿੰਡ ਵਾਸੀਆਂ ਨੇ ਕਈ ਅਹਿਮ ਮਤੇ ਪਾਏ ਹਨ ਜਿਸ ਨੂੰ ਵਿਭਾਗ ਵੱਲੋਂ ਜਲਦ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਵਿੱਚ ਚਰਨਜੀਤ ਸਿੰਘ, ਜਗਤਾਰ ਸਿੰਘ, ਹਰਭਜਨ ਸਿੰਘ, ਹਰਦੀਪ ਸਿੰਘ, ਜਗਤਾਰ ਸਿੰਘ ਬੈਨੀਪਾਲ, ਗੁਰਮੁਖ ਸਿੰਘ, ਹਰਚਰਨ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ, ਪ੍ਰੇਮ ਸਿੰਘ, ਤਰਸੇਮ ਸਿੰਘ, ਪਰਮਜੀਤ ਸਿੰਘ, ਅਨੀਤਾ, ਸੁਖਵਿੰਦਰ ਕੌਰ ,ਅਮਰਜੀਤ ਸਿੰਘ, ਹਰਜੀਤ ਸਿੰਘ, ਮਹਿੰਦਰ ਸਿੰਘ ਆਦੀ ਵੀ ਹਾਜ਼ਰ ਸਨ।