ਬਿਕਰਮ ਮਜੀਠੀਆ ਘਰ ਵਿਜੀਲੈਂਸ ਦੀ ਰੇਡ, ਛਾਪੇਮਾਰੀ ‘ਚ 30 ਦੇ ਕਰੀਬ ਅਧਿਕਾਰੀ ਸ਼ਾਮਿਲ


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਵੱਲੋਂ ਅੱਜ ਸਵੇਰੇ ਸਵੇਰੇ ਛਾਪਾ ਮਾਰਿਆ ਗਿਆ ਹੈ। ਅੰਮ੍ਰਿਤਸਰ ਵਿਖੇ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ ਉਤੇ ਅੱਜ ਸਵੇਰ ਸਮੇਂ ਵਿਜ਼ੀਲੈਂਸ ਪਹੁੰਚੀ। ਦੱਸਿਆ ਜਾ ਰਿਹਾ ਹੈ ਮਾਨ ਸਰਕਾਰ ਵੱਲੋਂ ਇਹ ਐਕਸ਼ਨ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕੀਤਾ ਗਿਆ ਹੈ।

ਇਹ ਰੇਡ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਗਰੀਨ ਐਵਨਿਊ ਵਿਖੇ ਕੀਤੀ ਗਈ ਹੈ ਇਸ ਰੇਡ ਸਮੇਂ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਧਰਮ ਪਤਨੀ ਵਿਧਾਇਕ ਗਨੀਵ ਕੌਰ ਕੋਠੀ ਵਿੱਚ ਮੌਜੂਦ ਸਨ, ਗਨੀਵ ਕੌਰ ਮਜੀਠੀਆ ਨੇ ਕਿਹਾ ਕਿ 30 ਦੇ ਕਰੀਬ ਬੰਦੇ ਧੱਕਾ ਮਾਰ ਕੇ ਉਹਨਾਂ ਦੇ ਘਰ ਦਾਖਲ ਹੋਏ ਹਨl ਵਿਜੀਲੈਂਸ ਵੱਲੋਂ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਵੀ ਸੂਚਨਾ ਹੈ।
