‘ਮੋਤੀਆਂ ਰੀਅਲ ਇਸਟੇਟ’ ਦੇ ਮਾਲਕਾਂ ਦੇ ਟਿਕਾਣਿਆਂ ਤੇ ਵਿਜੀਲੈਂਸ ਦੀ ਰੇਡ !


ਬੀਤੇ ਦਿਨੀ 12 ਜੂਨ 2025 ਨੂੰ ਅਦਾਰਾ ‘ਨਿਊਜ਼ ਟਾਊਨ’ ਵੱਲੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ .
ਚੰਡੀਗੜ੍ਹ, 13 ਜੂਨ ( ਨਿਊਜ਼ ਟਾਊਨ ਨੈੱਟਵਰਕ ) ਮੋਤੀਆਂ ਰੀਅਲ ਇਸਟੇਟ ਦੇ ਮਾਲਕ ‘ਪ੍ਰਵੀਨ ਕਾਂਸਲ ਉਰਫ ਰਾਕੀ’ ਦੇ ਘਰ ਸਣੇ ਦਫਤਰ ਅਤੇ ਵੱਖ ਵੱਖ ਟਿਕਾਣਿਆਂ ਤੇ ਵਿਜੀਲੈਂਸ ਵੱਲੋਂ ਰੇਡ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਕੇਸ ਨਾਲ ਸਬੰਧਤ ਹਰ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਐਥੇ ਦੱਸ ਦੇਈਏ ਕਿ ਬੀਤੀ 11 ਜੂਨ 2025 ਨੂੰ ਮੋਤੀਆਂ ਰੀਅਲ ਇਸਟੇਟ ਦੇ ਮਾਲਕਾਂ ਪ੍ਰਵੀਨ ਕਾਂਸਲ ਉਰਫ ਰਾਕੀ, ਨੀਰਜ ਕਾਂਸਲ ਅਤੇ ਇੰਦੂ ਕਾਂਸਲ ਦੇ ਖਿਲਾਫ ਵਿਜੀਲੈਂਸ ਵੱਲੋਂ ਧੋਖਾਧੜੀ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਇਹਨਾਂ ਤਿੰਨਾਂ ਵਿਰੁੱਧ ਭਾਰਤੀ ਦੰਡ ਸਹਿੰਤਾ ਦੀ ਧਾਰਾ 420 ( ਧੋਖਾਧੜੀ )ਅਤੇ 120-ਬੀ ( ਅਪਰਾਧਿਕ ਸਾਜਿਸ਼ )ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਦੋਵੇਂ ਧਾਰਾਵਾਂ ਗੈਰ ਜ਼ਮਾਨਤੀ ਹਨ ਅਤੇ ਦੋਸ਼ ਸਾਬਿਤ ਹੋਣ ਮਗਰੋਂ 7 ਸਾਲ ਤੱਕ ਦੀ ਸਜ਼ਾ ਅਤੇ ਜ਼ੁਰਮਾਨਾ ਹੋ ਸਕਦਾ ਹੈ
