ਪੰਜਾਬ ਦੇ ਸਾਬਕਾ DGP ਦੇ ਲੜਕੇ ਦੀ ਵੀਡੀਓ ਨੇ ਮਚਾਈ ਤਰਥੱਲੀ!

0
Screenshot 2025-10-18 180029

ਪਿਤਾ ਅਤੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸੀ ਮ੍ਰਿਤਕ
ਸ਼ਮਸ਼ੂਦੀਨ ਨਾਮ ਦੇ ਵਿਅਕਤੀ ਨੇ ਹਰਿਆਣਾ ਪੁਲਿਸ ਹਵਾਲੇ ਕੀਤੀ ਵੀਡੀਓ

ਆਕਿਲ ਨੇ ਦੋ ਮਹੀਨੇ ਪਹਿਲਾਂ ਹੀ ਦੱਸ ਦਿਤਾ ਸੀ ਕਿ ਉਸ ਦਾ ਹੋ ਸਕਦਾ ਹੈ ਕਤਲ

(ਨਿਊਜ਼ ਟਾਊਨ ਨੈਟਵਰਕ)
ਪੰਚਕੂਲਾ, 18 ਅਕਤੂਬਰ : ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਬੇਟੇ ਦੀ ਓਵਰਡੋਜ਼ ਨਾਲ ਮੌਤ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਜਾਣਕਾਰੀ ਇਹ ਵੀ ਆਈ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਅਧਿਕਾਰਤ ਤੌਰ ਉਤੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਇਸ ਦੌਰਾਨ ਮਾਲੇਰਕੋਟਲਾ ਦੇ ਇਕ ਵਿਅਕਤੀ ਜਿਸ ਨੇ ਆਪਣਾ ਨਾਮ ਸ਼ਮਸ਼ੂਦੀਨ ਦੱਸਿਆ ਹੈ, ਨੇ ਮੁਹੰਮਦ ਮੁਸਤਫ਼ਾ ਦੇ ਲੜਕੇ ਆਕਿਲ ਅਖ਼ਤਰ ਵਲੋਂ 27 ਅਗਸਤ 2025 ਨੂੰ ਰਿਕਾਰਡ ਕੀਤੀ ਇਕ ਅਜਿਹੀ ਵੀਡੀਓ ਹਰਿਆਣਾ ਪੁਲਿਸ ਨੂੰ ਸੌਂਪ ਕੇ ਜਾਂਚ ਦੀ ਮੰਗ ਕੀਤੀ ਹੈ ਜਿਸ ਵਿਚ ਆਕਿਲ ਅਖ਼ਤਰ ਨੇ ਆਪਣੇ ਪਿਤਾ, ਮਾਤਾ ਅਤੇ ਭੈਣ ਵਿਰੁਧ ਉਸ ਨੂੰ ਕੈਦ ਕਰਨ, ਜਾਨ ਤੋਂ ਮਾਰਨ ਦੀ ਸਾਜ਼ਿਸ਼ ਰਚਣ ਅਤੇ ਚਰਿੱਤਰ-ਹੀਣ ਸਾਬਤ ਕਰਨ ਦਾ ਦੋਸ਼ ਲਗਾਇਆ ਹੈ। ਆਕਿਲ ਅਖ਼ਤਰ ਨੇ ਅਪਣੇ ਪਿਤਾ ਮੁਹੰਮਦ ਮੁਸਤਫ਼ਾ ਅਤੇ ਅਪਣੀ ਪਤਨੀ ਦਰਮਿਆਨ ਨਾਜਾਇਜ਼ ਰਿਸ਼ਤੇ ਦਾ ਦੋਸ਼ ਲਗਾਉਂਦਿਆਂ ਆਖਿਆ ਕਿ ਉਸ ਦੀ ਬੇਟੀ ਅਸਲ ਵਿਚ ਉਸ ਦੇ ਪਿਤਾ ਹੀ ਬੇਟੀ ਹੈ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਕੁੱਝ ਸਿੱਖ ਜਥੇਬੰਦੀਆਂ ਜਿਹੜੀਆਂ ਮੁਹੰਮਦ ਮੁਸਤਫ਼ਾ ਵਿਰੁਧ ਫ਼ਰਜ਼ੀ ਪੁਲਿਸ ਮੁਕਾਬਲਿਆਂ ਵਿਚ ਸਿੱਖ ਨੌਜੁਆਨਾਂ ਦਾ ਕਤਲ ਕਰਨ ਦੇ ਦੋਸ਼ ਲਗਾਉਂਦੀਆਂ ਰਹੀਆਂ ਹਨ, ਨੇ ਮੁਹੰਮਦ ਆਕਿਲ ਦੀ 27 ਅਗਸਤ 2025 ਨੂੰ ਰਿਕਾਰਡ ਕੀਤੀ ਗਈ ਵੀਡੀਓ ਨੂੰ ਵੱਡੇ ਪੱਧਰ ਤੇ ਵਾਇਰਲ ਕਰਨ ਦਾ ਕੰਮ ਕੀਤਾ ਹੈ। ਵੀਡੀਓ ਮੁਤਾਬਕ ਆਕਿਲ ਅਖ਼ਤਰ ਨੇ ਆਪਣੇ ਪਿਤਾ ਨੂੰ ਆਪਣੀ ਪਤਨੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਸੀ ਜਿਸ ਤੋਂ ਬਾਅਦ ਪਿਤਾ ਉਸ ਦਾ ਦੁਸ਼ਮਣ ਬਣ ਗਿਆ। ਆਕਿਲ ਅਖ਼ਤਰ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਅਤੇ ਉਸ ਦੀ ਪਤਨੀ ਦੇ ਨਾਜਾਇਜ਼ ਰਿਸ਼ਤੇ ਵਿਚੋਂ ਇਕ ਲੜਕੀ ਪੈਦਾ ਹੋਈ ਹੈ ਜਿਸ ਦਾ ਡੀ.ਐਨ.ਏ. ਟੈਸਟ ਕਰਵਾਇਆ ਜਾ ਸਕਦਾ ਹੈ। ਆਕਿਲ ਅਖ਼ਤਰ ਨੇ ਆਪਣੀ ਭੈਣ ਵਿਰੁਧ 2012 ਵਿਚ ਘਰੋਂ ਭੱਜ ਕੇ ਵੇਸਵਾਗਿਰੀ ਕਰਨ ਵਾਲੀਆਂ ਲੜਕੀਆਂ ਦੀ ਸੰਗਤ ਦਾ ਸ਼ਿਕਾਰ ਹੋ ਜਾਣ ਦੇ ਵੀ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਉਸ ਦੀ ਭੈਣ ਖ਼ੁਦ ਇਸ ਦਲਦਲ ਵਿਚ ਧੱਸ ਗਈ ਸੀ ਅਤੇ ਇਕ ਸਾਲ ਤਕ ਘਰੋਂ ਗ਼ਾਇਬ ਰਹੀ। ਆਕਿਲ ਅਖ਼ਤਰ ਨੇ ਵੀਡੀਓ ਵਿਚ ਦਾਅਵਾ ਕੀਤਾ ਕਿ ਜੇ ਭਵਿੱਖ ਵਿਚ ਉਸ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਉਸ ਦਾ ਪਿਤਾ ਹੋਵੇਗਾ। ਸ਼ਮਸ਼ੂਦੀਨ ਜਿਸ ਨੇ ਰਜ਼ੀਆ ਸੁਲਤਾਨਾ ਨੂੰ ਸਾਡੀ ਭੈਣ ਕਹਿ ਕੇ ਸੰਬੋਧਨ ਕੀਤਾ ਹੈ, ਨੇ ਹਰਿਆਣਾ ਦੇ ਡੀ.ਜੀ.ਪੀ., ਪੰਚਕੂਲਾ ਦੇ ਪੁਲਿਸ ਕਮਿਸ਼ਨਰ, ਭਾਰਤ ਦੇ ਗ੍ਰਹਿ ਮੰਤਰੀ ਅਤੇ ਹੋਰ ਦਫ਼ਤਰਾਂ ਵਿਚ ਦਰਖ਼ਾਸਤਾਂ ਭੇਜ ਕੇ ਆਕਿਲ ਅਖ਼ਤਰ ਨੂੰ ਇਨਸਾਫ਼ ਦੁਆਉਣ ਦੀ ਮੰਗ ਕੀਤੀ ਹੈ।
ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ : ਸੁਖਦੇਵ ਸਿੰਘ


ਸੋਸ਼ਲ ਮੀਡੀਆ ਕੁਰਕੁਨ ਅਤੇ ਫ਼ਰੀਲਾਂਸ ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਵੇਖਣ ਨੂੰ ਆਤਮ-ਹੱਤਿਆ ਪਰ ਆਕਿਲ ਅਖ਼ਤਰ ਵਾਲਾ ਮਾਮਲਾ ਬਦਇਖ਼ਲਾਕੀ ਦੁਆਲੇ ਘੁੰਮਦੇ ਘਰੇਲੂ ਰੱਫੜ ਤੋਂ ਕਤਲ ਤਕ ਦਾ ਬਣਦਾ ਹੈ। ਪੰਜਾਬ ਪੁਲਿਸ ਇਸ ਨਾਲ ਨਜਿੱਠਣ ਦੇ ਅਯੋਗ ਹੋਣ ਕਾਰਨ ਇਸ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਸਿੱਧੀ ਸੀ.ਬੀ.ਆਈ. ਦੇ ਹਵਾਲੇ ਹੋਣੀ ਚਾਹੀਦੀ ਹੈ। ਮੁਹੰਮਦ ਮੁਸਤਫ਼ਾ ਦੀ ਹਿਰਾਸਤੀ ਪੁੱਛਗਿੱਛ ਲਾਜ਼ਮੀ ਕਰਨੀ ਬਣਦੀ ਹੈ।

Leave a Reply

Your email address will not be published. Required fields are marked *