ਦੌੜਾਕ ਫ਼ੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਹੋਈ ਪਛਾਣ



ਜਲੰਧਰ/ਚੰਡੀਗੜ੍ਹ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਦੌੜਾਕ ਫ਼ੌਜਾ ਸਿੰਘ ਮਾਮਲੇ ‘ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਫੌਰਚੂਨਰ ਗੱਡੀ ਦੀ ਪਛਾਣ ਹੋ ਗਈ ਹੈ। ਘਟਨਾ ‘ਚ ਫੌਰਚੂਨਰ ਦਾ ਨੰਬਰ ਪੀਬੀ 20 ਸੀ 7100 ਹੈ। ਪੁਲਿਸ ਨੂੰ ਸੀਸੀਟੀਵੀ ਫੁਟੇਜ ਅਤੇ ਗੱਡੀ ਦੀ ਹੈੱਡਲਾਈਟ ਦੇ ਟੁਕੜਿਆਂ ਤੋਂ ਅਹਿਮ ਸੁਰਾਗ ਮਿਲੇ ਹਨ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀ ਦੀ ਤਲਾਸ਼ ‘ਚ ਲੱਗੀਆਂ ਹੋਈਆਂ ਹਨ। ਜਲੰਧਰ ਦੇ ਥਾਣਾ ਆਦਮਪੁਰ ‘ਚ ਬੀਐਨਐਸ ਦੀ ਧਾਰਾ 281 ਅਤੇ 105 ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।