UPI ਭੁਗਤਾਨ ਕਰਨ ਵਾਲਿਆਂ ਲਈ ਵੱਡੀ ਖ਼ਬਰ, NPCI ਨੇ ਵਧਾਈ ਲਿਮਿਟ!


ਨਵੀਂ ਦਿੱਲੀ, 15 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। 15 ਸਤੰਬਰ ਤੋਂ ਵਿਅਕਤੀ-ਤੋਂ-ਵਪਾਰੀ (P2M) ਲੈਣ-ਦੇਣ ਦੀ ਰੋਜ਼ਾਨਾ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗਹਿਣਿਆਂ, ਯਾਤਰਾ, ਕਰਜ਼ਾ, ਕ੍ਰੈਡਿਟ ਕਾਰਡ ਅਤੇ ਨਿਵੇਸ਼ ਵਰਗੀਆਂ ਸ਼੍ਰੇਣੀਆਂ ਲਈ ਵੀ ਸੀਮਾ ਵਧਾ ਦਿੱਤੀ ਗਈ ਹੈ। ਇਸ ਬਦਲਾਅ ਨਾਲ ਆਮ ਵਪਾਰੀਆਂ, ਕ੍ਰੈਡਿਟ ਕਾਰਡਾਂ ਅਤੇ ਗਹਿਣਿਆਂ ਦੀ ਖਰੀਦਦਾਰੀ ਦੇ ਲੈਣ-ਦੇਣ ਵਿਚ ਆਸਾਨੀ ਹੋਵੇਗੀ।
P2P ਅਤੇ P2M ਕੀ ਹਨ?
ਵਿਅਕਤੀ-ਤੋਂ-ਵਿਅਕਤੀ (P2P): ਸਿੱਧੇ ਤੌਰ ‘ਤੇ ਵਿਅਕਤੀ ਤੋਂ ਵਿਅਕਤੀ ਨੂੰ ਪੈਸੇ ਭੇਜਣਾ। ਇਸਦੀ ਸੀਮਾ ਪਹਿਲਾਂ 1 ਲੱਖ ਰੁਪਏ ਸੀ ਅਤੇ ਅਜੇ ਵੀ 1 ਲੱਖ ਰੁਪਏ ਹੈ।
ਵਿਅਕਤੀ-ਤੋਂ-ਵਪਾਰੀ (P2M): ਵਿਅਕਤੀ ਤੋਂ ਵਪਾਰੀ ਨੂੰ ਭੁਗਤਾਨ। ਇਸਦੀ ਸੀਮਾ ਹੁਣ ਪ੍ਰਤੀ ਦਿਨ 10 ਲੱਖ ਰੁਪਏ ਹੋ ਗਈ ਹੈ।
ਸ਼੍ਰੇਣੀ ਅਨੁਸਾਰ ਨਵੀ ਲਿਮਿਟ:-
ਗਹਿਣਿਆਂ ਦੀ ਖਰੀਦ: ਪ੍ਰਤੀ ਲੈਣ-ਦੇਣ 2 ਲੱਖ ਰੁਪਏ, 24 ਘੰਟਿਆਂ ਵਿੱਚ 6 ਲੱਖ ਰੁਪਏ।
ਯਾਤਰਾ ਬੁਕਿੰਗ: ਪ੍ਰਤੀ ਲੈਣ-ਦੇਣ 5 ਲੱਖ ਰੁਪਏ, 24 ਘੰਟਿਆਂ ਵਿੱਚ 10 ਲੱਖ ਰੁਪਏ।
ਕਰਜ਼ੇ ਦੀ ਮੁੜ ਅਦਾਇਗੀ: ਪ੍ਰਤੀ ਲੈਣ-ਦੇਣ 5 ਲੱਖ ਰੁਪਏ, 24 ਘੰਟਿਆਂ ਵਿੱਚ 10 ਲੱਖ ਰੁਪਏ।
ਪੂੰਜੀ ਬਾਜ਼ਾਰ ਨਿਵੇਸ਼: ਪ੍ਰਤੀ ਲੈਣ-ਦੇਣ 5 ਲੱਖ ਰੁਪਏ, 24 ਘੰਟਿਆਂ ਵਿੱਚ 10 ਲੱਖ ਰੁਪਏ।
ਕ੍ਰੈਡਿਟ ਕਾਰਡ ਭੁਗਤਾਨ: ਪ੍ਰਤੀ ਲੈਣ-ਦੇਣ 5 ਲੱਖ ਰੁਪਏ, 24 ਘੰਟਿਆਂ ਵਿੱਚ 6 ਲੱਖ ਰੁਪਏ।
ਬੀਮਾ ਪ੍ਰੀਮੀਅਮ: ਪ੍ਰਤੀ ਲੈਣ-ਦੇਣ 5 ਲੱਖ ਰੁਪਏ, 24 ਘੰਟਿਆਂ ਵਿੱਚ 10 ਲੱਖ ਰੁਪਏ।
ਡਿਜੀਟਲ ਖਾਤਾ ਖੋਲ੍ਹਣਾ: ਸ਼ੁਰੂਆਤੀ ਫੰਡ ਜਮ੍ਹਾਂ ਲਈ ਪ੍ਰਤੀ ਲੈਣ-ਦੇਣ 5 ਲੱਖ ਰੁਪਏ।