ਪੰਜਾਬ ਦੀ ਅਮਿਟੀ ਯੂਨੀਵਰਸਿਟੀ ਦਾ ਨਾਮ ਦਾਗ਼ੀ ਯੂਨੀਵਰਸਿਟੀਆਂ ‘ਚ ਸ਼ਾਮਲ!


ਯੂ.ਜੀ.ਸੀ. ਨੇ ਦੇਸ਼ ਦੀਆਂ 54 ਯੂਨੀਵਰਸਿਟੀਆਂ ਨੂੰ ਐਲਾਨਿਆ ‘ਡੀਫ਼ਾਲਟਰ’
ਮੱਧ-ਪ੍ਰਦੇਸ਼ ਦੀਆਂ ਸਭ ਤੋਂ 10 ਯੂਨੀਵਰਸਿਟੀਆਂ ਠੱਗੀ-ਠੋਰੀ ਅੱਡਾ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 1 ਅਕਤੂਬਰ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਨੇ ਦੇਸ਼ ਦੀਆਂ 54 ਨਿੱਜੀ ਯੂਨੀਵਰਸਿਟੀਆਂ ਨੂੰ ਡੀਫ਼ਾਲਟਰ (ਦਾਗ਼ੀ) ਐਲਾਨ ਕੀਤਾ ਹੈ।ਦਾਗ਼ੀ ਯੂਨੀਵਰਸਿਟੀਆਂ ਦੀ ਸੂਚੀ ਵਿਚ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਵਿਚ ਚੱਲ ਰਹੀ ‘ਅਮਿਟੀ ਯੂਨੀਵਰਸਿਟੀ’ ਵੀ ਸ਼ਾਮਲ ਹੈ। ਮੱਧ-ਪ੍ਰਦੇਸ਼ ਦੀਆਂ ਸਭ ਤੋਂ ਵੱਧ 10 ਯੂਨੀਵਰਸਿਟੀਆਂ ਨੂੰ ਡੀਫ਼ਾਲਟਰ ਐਲਾਨਿਆ ਗਿਆ ਹੈ। ਉਸ ਤੋਂ ਬਾਅਦ ਗੁਜਰਾਤ ਦੀਆਂ ਅੱਠ, ਸਿੱਕਿਮ ਦੀਆਂ ਪੰਜ ਅਤੇ ਉਤਰਾਖੰਡ ਦੀਆਂ ਚਾਰ ਯੂਨੀਵਰਸਿਟੀਆਂ ਨੂੰ ਡੀਫ਼ਾਲਟਰ ਐਲਾਨੀਆਂ ਗਈਆਂ। ਅਧਿਕਾਰੀਆਂ ਅਨੁਸਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਇਹ ਕਾਰਵਾਈ ਯੂ.ਜੀ.ਸੀ. ਕਾਨੂੰਨ, 1956 ਦੀ ਧਾਰਾ 13 ਤਹਿਤ ਲਾਜ਼ਮੀ ਜਾਣਕਾਰੀ ਮੁਹੱਈਆ ਨਾ ਕਰਵਾਉਣ ਕਾਰਨ ਕੀਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਯੂਨੀਵਰਸਿਟੀਆਂ ਨੇ ਅਪਣੀਆਂ ਵੈੱਬਸਾਈਟਸ ਉਤੇ ਕੁਝ ਖ਼ਾਸ ਜਾਣਕਾਰੀਆਂ ਵੀ ਜੱਗ ਜ਼ਾਹਰ ਕਰ ਦਿਤੀਆਂ ਸਨ। ਇਨ੍ਹਾਂ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਈ–ਮੇਲ ਸੁਨੇਹਿਆਂ ਤੇ ਆਨਲਾਈਨ ਮੀਟਿੰਗਾਂ ਰਾਹੀਂ ਕਈ ਰੀਮਾਈਂਡਰ ਭੇਜੇ ਗਏ ਸਨ। ਰਜਿਸਟਰਾਰ ਨੇ ਕਈ ਸਹਾਇਕ ਦਸਤਾਵੇਜ਼ਾਂ ਦੇ ਵੀ ਨਿਰੀਖਣ ਕਰਨੇ ਹੁੰਦੇ ਹਨ। ਯੂ.ਜੀ.ਸੀ. ਦੇ ਸਕੱਤਰ ਮਨੀਸ਼ ਜੋਸ਼ੀ ਨੇ ਦੱਸਿਆ ਕਿ ਯੂਨੀਵਰਸਿਟੀਆਂ ਨੂੰ ਹੋਮ ਪੇਜ ‘ਤੇ ਇਕ ਲਿੰਕ ਦੇ ਕੇ ਭਰੇ ਹੋਏ ਫਾਰਮੈਟ ਅਤੇ ਅੰਤਿਕਾ ਨੂੰ ਅਪਣੀ ਵੈੱਬਸਾਈਟ ‘ਤੇ ਅਪਲੋਡ ਕਰਨ ਦਾ ਵੀ ਨਿਰਦੇਸ਼ ਦਿਤਾ ਗਿਆ ਸੀ ਤਾਕਿ ਜਾਣਕਾਰੀ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਪਹੁੰਚਯੋਗ ਹੋਵੇ। ਉਪਰੋਕਤ ਤੋਂ ਬਾਅਦ ਈ-ਮੇਲਾਂ ਅਤੇ ਆਨਲਾਈਨ ਮੀਟਿੰਗਾਂ ਰਾਹੀਂ ਕਈ ਰੀਮਾਈਂਡਰ ਭੇਜੇ ਗਏ ਸਨ। ਵੈੱਬਸਾਈਟ ‘ਤੇ ਦਿਤੀ ਗਈ ਜਾਣਕਾਰੀ ਹਰ ਕਿਸੇ ਲਈ, ਹੋਮ ਪੇਜ ‘ਤੇ, ਰਜਿਸਟ੍ਰੇਸ਼ਨ ਜਾਂ ਲੌਗਇਨ ਦੀ ਲੋੜ ਤੋਂ ਬਿਨਾਂ, ਆਸਾਨੀ ਨਾਲ ਪਹੁੰਚਯੋਗ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਆਸਾਨ ਨੈਵੀਗੇਸ਼ਨ ਲਈ ‘ਖੋਜ’ ਸਹੂਲਤ ਉਪਲਬਧ ਹੋਣੀ ਚਾਹੀਦੀ ਹੈ।” ਦਿਸ਼ਾ-ਨਿਰਦੇਸ਼ਾਂ ‘ਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ। ਯੂ.ਜੀ.ਸੀ ਨੇ ਡਿਫਾਲਟਰ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੀ ਚੇਤਾਵਨੀ ਦਿਤੀ ਹੈ। ਯੂ.ਜੀ.ਸੀ ਅਧਿਕਾਰੀਆਂ ਅਨੁਸਾਰ ਜੇ ਸੰਸਥਾਵਾਂ ਨਿਰਦੇਸ਼ਾਂ ਦੀ ਅਣਦੇਖੀ ਜਾਰੀ ਰੱਖਦੀਆਂ ਹਨ ਤਾਂ ਅਗਲੇਰੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਚ ਸਿੱਖਿਆ ਰੈਗੂਲੇਟਰ ਨੇ ਹਾਲ ਹੀ ਦੇ ਮਹੀਨਿਆਂ ਵਿਚ ਨਿੱਜੀ ਯੂਨੀਵਰਸਿਟੀਆਂ ਦੀ ਆਪਣੀ ਨਿਗਰਾਨੀ ਨੂੰ ਸਖ਼ਤ ਕਰ ਦਿਤਾ ਹੈ। ਅਮਿਟੀ ਯੂਨੀਵਰਸਿਟੀ ਮੋਹਾਲੀ ਦੇ ਸੈਕਟਰ 82 ਵਿਚ ਸਥਿਤੀ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਇਸ ਯੂਨੀਵਰਸਿਟੀ ਵਿਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਦਾਅ ਉਤੇ ਲੱਗ ਗਿਆ ਹੈ।