ਜੰਮੂ ਦੇ ਊਧਮਪੁਰ ‘ਚ CRPF ਟਰੱਕ ਖੱਡ ‘ਚ ਡਿੱਗਿਆ, ਦੋ ਜਵਾਨਾਂ ਦੀ ਮੌਤ ਤੇ 12 ਜ਼ਖਮੀ


ਜੰਮੂ, 7 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇਲਾਕੇ ਦੇ ਕੰਡਵਾ ਨੇੜੇ ਸੀਆਰਪੀਐਫ ਵਾਹਨ ਦੇ ਹਾਦਸਾਗ੍ਰਸਤ ਹੋਣ ਨਾਲ ਦੋ ਸੀਆਰਪੀਐਫ ਜਵਾਨ ਮਾਰੇ ਗਏ ਜਦੋਂ ਕਿ 12 ਹੋਰ ਜ਼ਖਮੀ ਹੋ ਗਏ।
ਊਧਮਪੁਰ, ਐਡੀਸ਼ਨਲ ਐਸਪੀ ਸੰਦੀਪ ਭੱਟ ਨੇ ਕਿਹਾ ਕਿ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।