ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਗੈਲੇਂਟਰੀ ਐਵਾਰਡ ਅਤੇ 14 ਨੂੰ ਮੈਰੀਟੋਰੀਅਸ ਸਰਵਿਸ ਮੈਡਲ


ਚੰਡੀਗੜ੍ਹ, 14 ਅਗਸਤ (ਦੁਰਗੇਸ਼ ਗਾਜਰੀ) (ਨਿਊਜ਼ ਟਾਊਨ ਨੈਟਵਰਕ)
ਕੇਂਦਰ ਗ੍ਰਹਿ ਮੰਤਰਾਲੇ ਨੇ ਆਜ਼ਾਦੀ ਦਿਵਸ ਲਈ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਪੁਰਸਕਾਰਾਂ ‘ਚ ਪੰਜਾਬ ਪੁਲਿਸ ਦੇ 14 ਅਧਿਕਾਰੀਆਂ ਨੂੰ ਮੈਰੀਟੋਰੀਅਸ ਸਰਵਿਸ ਮੈਡਲ ਅਤੇ ਦੋ ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ ਵੱਜੋਂ ਸਨਮਾਨਿਆ ਗਿਆ ਹੈ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਮੈਡਲ ਲਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀ) ਪੰਜਾਬ ਮੁਹੰਮਦ ਫਯਾਜ਼ ਫਾਰੂਕੀ ਅਤੇ ਇੰਸਪੈਕਟਰ ਸੁਰੇਸ਼ ਕੁਮਾਰ ਸ਼ਾਮਲ ਹਨ।
ਇਸੇ ਤਰ੍ਹਾਂ ਪੰਜਾਬ ਦੇ 14 ਪੁਲਿਸ ਅਧਿਕਾਰੀਆਂ ਨੂੰ ਮੈਰੀਟੋਰੀਅਸ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗੁਰਦਿਆਲ ਸਿੰਘ (ਇੰਸਪੈਕਟਰ ਜਨਰਲ), ਗੁਰਪ੍ਰੀਤ ਸਿੰਘ (ਡੀਐਸਪੀ), ਜਗਦੀਪ ਸਿੰਘ, ਤੇਜਿੰਦਰਪਾਲ ਸਿੰਘ, ਦੀਪਕ ਕੁਮਾਰ, ਸਤਿੰਦਰ ਕੁਮਾਰ (ਇੰਸਪੈਕਟਰ), ਅਮਰੀਕ ਸਿੰਘ, ਅੰਮ੍ਰਿਤਪਾਲ ਸਿੰਘ, ਅਨਿਲ ਕੁਮਾਰ, ਸੰਜੀਵ ਕੁਮਾਰ, ਭੁਪਿੰਦਰ ਸਿੰਘ, ਕ੍ਰਿਸ਼ਨ ਕੁਮਾਰ (ਸਬ-ਇੰਸਪੈਕਟਰ), ਅਤੇ ਜਸਵਿੰਦਰਜੀਤ ਸਿੰਘ, ਕੁਲਦੀਪ ਸਿੰਘ (ਸਹਾਇਕ ਸਬ-ਇੰਸਪੈਕਟਰ) ਸ਼ਾਮਲ ਹਨ।