ਲੇਬਰ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੇ ਗੁਰਦੁਆਰੇ ਵਿਚ ਲਈਆਂ ਲਾਵਾਂ !


ਲੰਦਨ, 29 ਅਗਸਤ (ਨਿਊਜ਼ ਟਾਊਨ ਨੈਟਵਰਕ):
ਪਿਛਲੇ ਸਾਲ ਜੁਲਾਈ ਵਿਚ ਹੋਈਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ। ਇਸ ਦੌਰਾਨ ਚੁਣੇ ਗਏ ਬਿਰਟੇਨ ਦੇ ਨਵੇਂ ਸੰਸਦ ਮੈਂਬਰਾਂ ਵਿਚੋਂ ਇਕ ਜੀਵਨ ਸੰਧੇੜ ਨੇ ਲੇਬਰ ਪਾਰਟੀ ਦੇ ਸਾਥੀ ਸੰਸਦ ਮੈਂਬਰ ਲੁਈਸ ਜੋਨਸ ਨਾਲ ਰਵਾਇਤੀ ਸਿੱਖ ਅਤੇ ਚਰਚ ਵਿਚ ਵਿਆਹ ਕਰਵਾ ਲਿਆ ਹੈ। ਇੰਗਲੈਂਡ ਦੇ ਈਸਟ ਮਿਡਲੈਂਡਜ਼ ਖੇਤਰ ਦੇ ਲੌਫ਼ਬੋਰੋ ਤੋਂ ਸੰਸਦ ਮੈਂਬਰ ਸੰਧੇੜ ਨੇ ਸੋਸ਼ਲ ਮੀਡੀਆ ’ਤੇ ਇਸ ਮਹੀਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੋਹਰੇ ਵਿਆਹ ਸਮਾਰੋਹਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ। ਹਾਊਸ ਆਫ਼ ਕਾਮਨਜ਼ ਦੀ ਨੇਤਾ ਲੂਸੀ ਪਾਵੇਲ ਨੇ ਦਸੰਬਰ 2024 ਵਿਚ ਸੰਸਦ ਵਿਚ ਉਨ੍ਹਾਂ ਦੀ ਮੰਗਣੀ ਦਾ ਐਲਾਨ ਕੀਤਾ ਸੀ। ਦੋਹਾਂ ਦੀ ਮੁਲਾਕਾਤ ਲੇਬਰ ਪਾਰਟੀ ਦੇ ਨਵੇਂ ਸਿਆਸਤਦਾਨਾਂ ਵਜੋਂ ਚੋਣ ਪ੍ਰਚਾਰ ਦੌਰਾਨ ਹੋਈ ਸੀ। ਹੁਣ ਦੋਵੇਂ ਵਿਆਹ ਬੰਧਨ ਵਿਚ ਬੱਝ ਗਏ ਹਨ।