100 ਦੇਸ਼ਾਂ ਤੋਂ ਆਯਾਤ ‘ਤੇ 1 ਅਗਸਤ ਤੋਂ ਲਗੇਗਾ ਟਰੰਪ ਦਾ ਨਵਾਂ ਟੈਕਸ

0
trump

ਵਾਸ਼ਿੰਗਟਨ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸਾਰੇ ਦੇਸ਼ਾਂ ਨੂੰ ਪਰਸਪਰ ਟੈਰਿਫ ‘ਤੇ ਦਿਤੀ ਗਈ 90 ਦਿਨਾਂ ਦੀ ਛੋਟ 9 ਜੁਲਾਈ 2025 ਨੂੰ ਖਤਮ ਹੋਣ ਜਾ ਰਹੀ ਹੈ। ਇਸ ਸਮਾਂ ਸੀਮਾ ਦੀ ਮਿਆਦ ਪੁੱਗਣ ਤੋਂ ਪਹਿਲਾਂ ਹੀ ਅਮਰੀਕਾ ਤੋਂ ਵੱਡੀ ਖ਼ਬਰ ਆਈ ਹੈ, ਜਿਸ ਦੇ ਤਹਿਤ ਅਗਲੇ ਮਹੀਨੇ ਦੀ ਪਹਿਲੀ ਤਾਰੀਖ ਯਾਨੀ 1 ਅਗਸਤ ਤੋਂ ਦੁਨੀਆ ਦੇ ਲਗਭਗ 100 ਦੇਸ਼ਾਂ ਤੋਂ ਆਯਾਤ ‘ਤੇ 10 ਫ਼ੀ ਸਦ ਦਾ ਨਵਾਂ ਟਰੰਪ ਟੈਰਿਫ਼ ਲਾਗੂ ਹੋਵੇਗਾ। ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਇਸ ਕਦਮ ਦੀ ਪੁਸ਼ਟੀ ਕੀਤੀ ਹੈ।

ਸਕਾਟ ਬੇਸੈਂਟ ਨੇ ਇਸਨੂੰ ਗਲੋਬਲ ਵਪਾਰ ਰਣਨੀਤੀ ਦਾ ਇਕ ਵਿਆਪਕ ਰੀਸੈਟ ਦੱਸਿਆ ਹੈ ਅਤੇ ਕਿਹਾ ਹੈ ਕਿ ਬੇਸਲਾਈਨ ਟੈਰਿਫ ਵਿਆਪਕ ਤੌਰ ‘ਤੇ ਲਾਗੂ ਹੋਵੇਗਾ ਅਤੇ ਉਨ੍ਹਾਂ ਦੇਸ਼ਾਂ ‘ਤੇ ਵੀ ਜੋ ਇਸ ਸਮੇਂ ਵਾਸ਼ਿੰਗਟਨ ਨਾਲ ਗੱਲਬਾਤ ਕਰ ਰਹੇ ਹਨ। ਹਾਲਾਂਕਿ ਬਲੂਮਬਰਗ ਨੂੰ ਦਿਤੀ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਰਾਸ਼ਟਰਪਤੀ ਟਰੰਪ ਗੱਲਬਾਤ ਕਰਨ ਵਾਲਿਆਂ ਨਾਲ ਕਿਵੇਂ ਨਜਿੱਠਣਾ ਚਾਹੁੰਦੇ ਹਨ? ਮੈਨੂੰ ਲੱਗਦਾ ਹੈ ਕਿ ਅਸੀਂ ਲਗਭਗ 100 ਦੇਸ਼ਾਂ ਨੂੰ ਦੇਖਾਂਗੇ ਜਿਨ੍ਹਾਂ ‘ਤੇ ਘੱਟੋ-ਘੱਟ 10% ਪਰਸਪਰ ਟੈਰਿਫ ਲਾਗੂ ਹੋਵੇਗਾ ਅਤੇ ਅਸੀਂ ਇੱਥੋਂ ਅੱਗੇ ਵਧਣ ਜਾ ਰਹੇ ਹਾਂ।’

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ‘ਤੇ ਟੈਰਿਫ ਬੰਬ ਸੁੱਟਣ ਦੀ ਤਿਆਰੀ ਕੀਤੀ ਹੈ ਅਤੇ ਇਸਦਾ ਐਲਾਨ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ। ਰਿਪੋਰਟਾਂ ਅਨੁਸਾਰ ਟਰੰਪ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਨੇ ਲਗਭਗ ਇਕ ਦਰਜਨ ਦੇਸ਼ਾਂ ਲਈ ਇਕ ਵਪਾਰ ਪੱਤਰ ‘ਤੇ ਦਸਤਖਤ ਕੀਤੇ ਹਨ। ਇਹ ਪੱਤਰ ਹਫ਼ਤੇ ਦੇ ਪਹਿਲੇ ਦਿਨ ‘ਇਸਨੂੰ ਲਓ ਜਾਂ ਛੱਡੋ’ ਦੇ ਅਲਟੀਮੇਟਮ ਨਾਲ ਸੂਚੀ ਵਿਚ ਸ਼ਾਮਲ ਸਾਰੇ ਦੇਸ਼ਾਂ ਨੂੰ ਭੇਜੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਇਸ ਸੂਚੀ ਵਿਚ ਕਿਸੇ ਵੀ ਦੇਸ਼ ਦੇ ਨਾਮ ਦਾ ਖੁਲਾਸਾ ਕਰਨ ਤੋਂ ਸਪੱਸ਼ਟ ਤੌਰ ‘ਤੇ ਇਨਕਾਰ ਕਰ ਦਿਤਾ ਹੈ।

Leave a Reply

Your email address will not be published. Required fields are marked *