ਪੱਤਰਕਾਰ ਦੀ ਮਾਤਾ ਗਿਆਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ

0
1000492093

ਜੰਡਿਆਲਾ ਗੁਰੂ, 11 ਜੂਨ (ਸੁਖਜਿੰਦਰ ਸਿੰਘ ਸੋਨੂੰ) : ਕਸਬਾ ਬੰਡਾਲਾ ਤੋਂ ਜਗ ਬਾਣੀ ਦੇ ਪੱਤਰਕਾਰ ਜਗਤਾਰ ਸਿੰਘ ਬੰਡਾਲਾ ਦੀ ਮਾਤਾ ਗਿਆਨ ਕੌਰ ਜਿੰਨਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਬਾਬਾ ਦਲੀਪ ਸਿੰਘ ਮਸਤਾਂ ਦੇ ਦੀਵਾਨ ਹਾਲ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਕਰਵਾਇਆ ਗਿਆ।

ਇਸ ਮੌਕੇ ਭਾਈ ਜੱਜ ਸਾਹਿਬ ਸਿੰਘ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਦੌਰਾਨ ਪਹੁੰਚੀਆਂ ਹੋਇਆਂ ਸੰਗਤਾਂ ਦਾ ਓਂਕਾਰ ਸਿੰਘ ਬੰਡਾਲਾ ਵਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਦਾ ਸਿਰ ਤੋਂ ਸਾਇਆ ਉਠ ਜਾਣਾ ਭੈਣ ਭਰਾਵਾਂ ਲਈ ਬਹੁਤ ਦੁਖਦਾਈ ਹੁੰਦਾ ਹੈ, ਸਿਆਣਾ ਵਿਅਕਤੀ ਹਮੇਸ਼ਾ ਆਪਣੇ ਪਰਿਵਾਰ ਨੂੰ ਸਹੀ ਸੇਧ ਦਿੰਦਾ ਹੈ।

ਇਸ ਮੌਕੇ ਹਲਕਾ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਭਰਾ ਸਤਿੰਦਰ ਸਿੰਘ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਹਰਜੀਤ ਸਿੰਘ ਚੇਅਰਮੈਨ, ਕੁਲਦੀਪ ਸਿੰਘ ਬਾਠ, ਹਲਕਾ ਜੰਡਿਆਲਾ ਗੁਰੂ ਤੋਂ ਭਾਜਪਾ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਅਮਰੀਕ ਸਿੰਘ ਬਾਠ, ਸ਼ੇਰ-ਏ-ਪੰਜਾਬ ਪ੍ਰੈਸ ਕਲੱਬ ਜੰਡਿਆਲਾ ਗੁਰੂ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ,ਪੱਤਕਾਰ ਸੁਖਜਿੰਦਰ ਸਿੰਘ ਸੋਨੂੰ, ਭੁਪਿੰਦਰ ਸਿੰਘ ਸਿੱਧੂ, ਲਖਬੀਰ ਸਿੰਘ ਗਿੱਲ, ਸਤਿੰਦਰਬੀਰ ਸਿੰਘ ਪੀਟਰ, ਰਾਮ ਸ਼ਰਨਜੀਤ ਸਿੰਘ,ਸਿਮਰਤਪਾਲ ਸਿੰਘ ਬੇਦੀ, ਅਮ੍ਰਿਤਪਾਲ ਸਿੰਘ ਬੇਦੀ, ਪ੍ਰਮਿੰਦਰ ਸਿੰਘ ਜੋਸਨ, ਰਾਜਬੀਰ ਸਿੰਘ ਨਵਾਂ ਪਿੰਡ, ਅਵਤਾਰ ਸਿੰਘ ਜਾਣੀਆਂ ਮੁੱਖ ਬੁਲਾਰਾ, ਸਰਪੰਚ ਜੁਝਾਰ ਸਿੰਘ, ਅੰਗਰੇਜ਼ ਸਿੰਘ ਹੁੰਦਲ,ਸਰਪੰਚ ਪ੍ਰਗਟ ਸਿੰਘ ਬੱਬਾ, ਸਰਪੰਚ ਸਲਵਿੰਦਰ ਸਿੰਘ ਭੋਲਾ, ਸਰਪੰਚ ਪਰਮਜੀਤ ਸਿੰਘ,ਡਾ ਦਵਿੰਦਰ ਸਿੰਘ, ਡਾ ਤਰਸੇਮ ਸਿੰਘ, ਜਸਬੀਰ ਸਿੰਘ ਭੋਲਾ, ਨਿਰਵੈਲ ਸਿੰਘ ਕਾਲਾ, ਗੁਰਮੀਤ ਸਿੰਘ ਡੀਜੇ ਵਾਲੇ, ਰਾਜਵਿੰਦਰ ਸਿੰਘ ਰਾਜ ਹੁੰਦਲ, ਜਸਪਾਲ ਸਿੰਘ ਜੱਸ ਦਾਲਮ, ਸਾਹਿਬ ਸਿੰਘ ਲਵਲੀ,ਡਾ ਚਮਕੌਰ ਸਿੰਘ, ਮਲਕੀਤ ਸਿੰਘ ਕਾਕਾ, ਬਲਵਿੰਦਰ ਸਿੰਘ ਲਾਡੀ ਦਰਜ਼ੀ, ਸਤਿੰਦਰ ਸਿੰਘ ਅਠਵਾਲ, ਪ੍ਰਗਟ ਸਿੰਘ ਘਣਗੱਸ, ਗੁਰਦੇਵ ਸਿੰਘ ਮਨਜੋਤਰਾ, ਗੁਰਦੇਵ ਸਿੰਘ ਮੱਲ੍ਹੀ, ਲਖਬੀਰ ਸਿੰਘ ਪੀ,ਟੀ, ਸਵਿੰਦਰ ਸਿੰਘ ਲਹੌਰੀਆ, ਅਨਿਲ ਕੁਮਾਰ,ਆਦਿ ਸਮੂਹ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ।

Leave a Reply

Your email address will not be published. Required fields are marked *