ਲੋਕਲ ਟ੍ਰੇਨ ਚੋਂ 10 ਤੋਂ 12 ਯਾਤਰੀ ਡਿੱਗੇ ਹੇਠਾਂ ਪਟੜੀ ਤੇ, 6 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ


ਮਹਾਰਾਸ਼ਟਰ ਦੇ ਮੁੰਬਰਾ ਰੇਲਵੇ ਸਟੇਸ਼ਨ ਤੇ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਚਲਦੀ ਲੋਕਲ ਟ੍ਰੇਨ ਚੋਂ 10 ਤੋਂ 12 ਯਾਤਰੀ ਹੇਠਾਂ ਪਟੜੀ ਤੇ ਡਿੱਗ ਪੈਂਦੇ ਨੇ ਜਿੰਨਾ ਵਿੱਚੋ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਟ੍ਰੇਨ ਵਿਚ ਜ਼ਿਆਦਾ ਭੀੜ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ।

ਮੌਕੇ ਤੇ RPF ਦੀ ਟੀਮ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪਹੁੰਚ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਤੁਹਾਨੂੰ ਐਥੇ ਦੱਸ ਦੇਈਏ ਕਿ ਮਾਇਆ ਨਗਰੀ ਮੁੰਬਈ ਵਿਚ ਹੋਏ ਇਸ ਹਾਦਸੇ ਨੇ ਰੇਲਵੇ ਪ੍ਰਸਾਸ਼ਨ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਅਤੇ ਰੋਜ਼ਾਨਾ ਹੀ ਹਜ਼ਾਰਾਂ ਲੋਕ ਮੁੰਬਈ ਵਿਚ ਲੋਕਲ ਟ੍ਰੇਨ ਤੇ ਸਫਰ ਕਰਦੇ ਨੇ।