
ਅਲਰਟ-30 ਜੂਨ ( ਨਿਊਜ਼ ਟਾਊਨ ਨੈੱਟਵਰਕ ) ਚੰਡੀਗੜ੍ਹ ਤੋਂ ਕੁਰਾਲੀ ਜਾਂ ਲੁਧਿਆਣਾ ਜਾਣ ਵਾਲੇ ਲੋਕਾਂ ਲਈ ਇਹ ਜਾਣਕਾਰੀ ਅਹਿਮ ਹੈ ਕਿ ਜੇਕਰ ਤੁਸੀਂ ਚੰਡੀਗੜ੍ਹ ਜਾਂ ਮੋਹਾਲੀ ਤੋਂ ਲੁਧਿਆਣਾ ਜਾਂ ਕੁਰਾਲੀ ਵੱਲ ਜਾ ਰਹੇ ਹੋ ਤਾਂ ਆਪਣਾ ਰੂਟ ਬਦਲ ਲਵੋ। ਖਰੜ ਦੇ ਕੋਲ ਦੇਸੁਮਾਜਰਾ ਵਿਚ ਲਗੇ ਧਰਨੇ ਵਿਚ ਤੁਸੀਂ ਫਸ ਸਕਦੇ ਹੋ। ਭਾਰੀ ਟ੍ਰੈਫ਼ਿਕ ਜਾਮ ਲੱਗਾ ਹੋਇਆ ਹੈ।