ਸੇਂਟ ਸੋਲਜਰ ਸਕੂਲ ਦੇ ਬੱਚਿਆਂ ਨੂੰ ਵੰਡਰਲੈਂਡ ਦਾ ਟੂਰ ਕਰਵਾਇਆ


ਜੰਡਿਆਲਾ ਗੁਰੂ, 11 ਜੂਨ 2025 (ਸੁਖਜਿੰਦਰ ਸਿੰਘ ਸੋਨੂੰ) : ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਾਜ਼ਾ ਰੱਖਣ ਵਾਸਤੇ ਸੈਟ ਸੋਲਜਰ ਸਕੂਲ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਤਹਿਤ ਬੱਚਿਆਂ ਨੂੰ ਸਕੂਲ ਵੱਲੋਂ ਵੰਡਰਲੈਂਡ ਦਾ ਟੂਰ ਕਰਵਾਇਆ ਗਿਆ ਜਿਸ ਵਿੱਚ 3 ਜੂਨ ਨੂੰ ਲੜਕਿਆਂ ਦਾ ਅਤੇ 4 ਜੂਨ ਨੂੰ ਲੜਕੀਆਂ ਦਾ ਟੂਰ ਕਰਵਾਇਆ ਗਿਆ।
ਫੰਡਰਲੈਂਡ ਟੂਰ ਦੌਰਾਨ ਬੱਚਿਆਂ ਨੇ ਵਾਟਰ ਪਾਰਕ, ਝੂਲਿਆਂ ਅਤੇ ਹੋਰ ਕਈ ਤਰ੍ਹਾਂ ਦੇ ਈਵੈਂਟ ਨਾਲ ਆਨੰਦ ਮਾਣਿਆ। ਬੱਚਿਆਂ ਨੇ ਡਾਂਸਿੰਗ ਫਲੋਰ ਤੇ ਖੂਬ ਭੰਗੜੇ ਪਾ ਕੇ ਆਪਣੀ ਖੁਸ਼ੀ ਜਾਹਿਰ ਕੀਤੀ। ਬੱਚਿਆਂ ਵਾਸਤੇ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ। ਵੰਡਰਲੈਂਡ ਟੂਰ ਵਿੱਚ ਸੈਂਟ ਸੋਲਜਰ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ:ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਅਧਿਆਪਕ ਸਾਹਿਬਾਨ ਵੀ ਸ਼ਾਮਿਲ ਹੋਏ ਜਿਨਾਂ ਨੇ ਬੱਚਿਆਂ ਨਾਲ ਰਲ ਕੇ ਖੂਬ ਮਨੋਰੰਜਨ ਕੀਤਾ ਅਤੇ ਖੂਬ ਆਨੰਦ ਮਾਣਿਆ।
ਇਸ ਮੌਕੇ ਤੇ ਸਕੂਲ ਦੇ ਮੈਨੇਜਰ ਡਾਇਰੈਕਟਰ ਡਾ: ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਕਿਹਾ ਕਿ ਇਹੋ ਜਿਹੇ ਟੂਰ ਸੈਟ ਸੋਲਜਰ ਸਕੂਲ ਲਗਾਤਾਰ ਕਰਦਾ ਆ ਰਿਹਾ ਹੈ ਇਸ ਦੇ ਨਾਲ ਅਧਿਆਪਕ ਅਤੇ ਬੱਚਿਆਂ ਦੇ ਵਿੱਚ ਪਿਆਰ ਅਤੇ ਨੇੜਤਾ ਵੱਧਦੀ ਹੈ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਨੇ ਵੀ ਕਿਹਾ ਕਿ ਇਸ ਤਰ੍ਹਾਂ ਟੂਰ ਦੌਰਾਨ ਬੱਚੇ ਬਹੁਤ ਖੁਸ਼ੀ ਜਾਹਿਰ ਕਰਦੇ ਹਨ ਅਤੇ ਬੱਚਿਆਂ ਦਾ ਦਿਮਾਗ ਤਾਜ਼ਾ ਰਹਿੰਦਾ ਹੈ । ਹਰ ਸਾਲ ਅਸੀਂ ਬੱਚਿਆਂ ਨੂੰ ਇਹੋ ਜਿਹੇ ਟੂਰ ਕਰਵਾਉਂਦੇ ਰਹਿੰਦੇ ਹਾਂ। ਇਸ ਮੌਕੇ ਤੇ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ।