
(ਨਿਊਜ਼ ਟਾਊਨ ਨੈਟਵਰਕ)
ਟਾਂਡਾ, 3 ਜੁਲਾਈ : ਅੱਜ ਸਵੇਰੇ 5.30 ਵਜੇ ਹੁਸ਼ਿਆਰਪੁਰ ਦੇ ਟਾਂਡਾ ਵਿਚ ਇਕ ਘਰ ਦੀ ਛੱਤ ਡਿੱਗ ਗਈ। ਇਕ ਪਰਿਵਾਰ ਮਕਾਨ ਵਿਚ ਕਿਰਾਏ ‘ਤੇ ਰਹਿ ਰਿਹਾ ਸੀ। ਘਰ ਢਹਿਣ ਦੌਰਾਨ ਪਿਤਾ ਸ਼ੰਕਰ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਸ਼ੰਕਰ ਦੀ ਪਤਨੀ ਅਤੇ ਦੋ ਧੀਆਂ ਨੂੰ ਜ਼ਖ਼ਮੀ ਹਾਲਤ ਵਿਚ ਮਲਬੇ ਵਿਚੋਂ ਬਾਹਰ ਕੱਢ ਲਿਆ ਗਿਆ ਹੈ।