ਪੀ ਆਰ ਟੀ ਸੀ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ, ਬੱਸਾਂ ਦੀ ਆਵਾਜਾਈ ਠੱਪ


ਚੰਡੀਗੜ੍ਹ, 9 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :
ਪੀ ਆਰ ਟੀ ਸੀ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਕਾਰਨ ਬੱਸਾਂ ਦੀ ਆਵਾਜਾਈ ਠੱਪ ਹੋ ਗਈ ਹੈ। ਸਿਰਫ ਰੈਗੂਲਰ ਮੁਲਾਜ਼ਮ ਹੀ ਬੱਸਾਂ ਚਲਾ ਰਹੇ ਹਨ ਤੇ ਇੱਕਾ ਦੁੱਕਾ ਬੱਸਾਂ ਹੀ ਚਲ ਰਹੀਆਂ ਹਨ।
ਕੱਚੇ ਮੁਲਾਜ਼ਮਾਂ ਨੇ ਤਿੰਨ ਰੋਜ਼ਾ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਕ ਮਹੀਨਾ ਪਹਿਲਾਂ ਹੀ ਨੋਟਿਸ ਦੇ ਦਿੱਤਾ ਸੀ। ਭਲਕੇ 10 ਜੁਲਾਈ ਨੂੰ ਕੱਚੇ ਮੁਲਾਜ਼ਮ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।