500 ਕਰੋੜ ਰੁਪਏ ਨਾ ਦੇਣ ‘ਤੇ ਮਹਿਲਾ ਜੱਜ ਨੂੰ ਜਾਨੋ ਮਾਰਨ ਦੀ ਧਮਕੀ!

0
Screenshot 2025-09-04 211852

ਰੀਵਾ, 4 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿਚ ਤਾਇਨਾਤ ਇਕ ਮਹਿਲਾ ਜੱਜ ਨੂੰ ਇਕ ਚਿੱਠੀ ਮਿਲੀ ਜਿਸ ਵਿਚ 500 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ’ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਗਈ ਹੈ। ਪੁਲਿਸ ਸੁਪਰਡੈਂਟ ਵਿਵੇਕ ਸਿੰਘ ਨੇ ਦਸਿਆ ਕਿ ਇਹ ਚਿੱਠੀ ਇੱਥੇ ਉੱਤਰ ਪ੍ਰਦੇਸ਼ ਦੀ ਸਰਹੱਦ ਨੇੜੇ ਸਥਿਤ ਟਿਓਨਥਰ ਅਦਾਲਤ ਵਿਚ ਤਾਇਨਾਤ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਜੇ.ਐਮ.ਐਫ਼.ਸੀ.) ਮੋਹਿਨੀ ਭਦੌਰੀਆ ਨੂੰ ਸੰਬੋਧਤ ਸੀ ਅਤੇ ਦੋ ਦਿਨ ਪਹਿਲਾਂ ਸਪੀਡ ਪੋਸਟ ਰਾਹੀਂ ਪ੍ਰਾਪਤ ਹੋਈ ਸੀ। ਐਸਪੀ ਨੇ ਦਸਿਆ, ‘‘ਭੇਜਣ ਵਾਲੇ ਨੇ ਖੁਦ ਨੂੰ ਇਕ ਬਦਨਾਮ ਡਾਕੂ ਦਸਿਆ ਅਤੇ ਪੈਸੇ ਨਾ ਦੇਣ ’ਤੇ ਉਸ ਨੂੰ ਖ਼ਤਮ ਕਰਨ ਦੀ ਧਮਕੀ ਦਿਤੀ। ਸ਼ਿਕਾਇਤ ਦੇ ਆਧਾਰ ’ਤੇ ਸੁਹਾਗੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।‘ ਪੁਲਿਸ ਸੂਤਰਾਂ ਨੇ ਦਸਿਆ ਕਿ ਭੇਜਣ ਵਾਲੇ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਬਾਰਾ ਪੁਲਿਸ ਸਟੇਸ਼ਨ ਅਧੀਨ ਆਉਣ ਵਾਲੇ ਲੋਹਗਰਾ ਦੇ ਵਸਨੀਕ ਸੰਦੀਪ ਸਿੰਘ ਵਜੋਂ ਹੋਈ ਹੈ ਅਤੇ ਉਸ ਨੇ ਡਾਕੂ ਹਨੂੰਮਾਨ ਦੇ ਗਿਰੋਹ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਹੈ। ਐਸਪੀ ਸਿੰਘ ਨੇ ਕਿਹਾ, ‘‘ਦੋਸ਼ੀ ਨੂੰ ਫੜਨ ਲਈ ਇੱਥੋਂ ਇਕ ਪੁਲਿਸ ਟੀਮ ਯੂਪੀ ਪਹੁੰਚ ਗਈ ਹੈ। ਹਾਲਾਂਕਿ ਕੁਝ ਹੋਰ ਅਧਿਕਾਰੀਆਂ ਨੇ ਕਿਹਾ ਕਿ ਭੇਜਣ ਵਾਲਾ ਸੰਦੀਪ ਸਿੰਘ ਨਹੀਂ ਸੀ ਜਿਵੇਂ ਕਿ ਚਿੱਠੀ ਵਿਚ ਦਾਅਵਾ ਕੀਤਾ ਗਿਆ ਹੈ।

Leave a Reply

Your email address will not be published. Required fields are marked *