ਕਲਾਨੌਰ ‘ਚ ਹਜ਼ਾਰਾਂ ਏਕੜ ਫਸਲ ਪਾਣੀ ‘ਚ ਡੁੱਬੀ, ਸਕੂਲ ‘ਚ ਫਸੇ ਬਾਹਰੀ ਸੂਬੇ ਦੇ ਮਜ਼ਦੂਰ !


ਕਲਾਨੌਰ, 28 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਭਾਰਤ- ਪਾਕਿ ਸਰਹੱਦ ‘ਤੇ ਵਹਿੰਦਾ ਰਾਵੀ ਦਰਿਆ ਜੋ ਧੁੱਸੀ ਬੰਨ੍ਹ ਤੋਂ ਬਾਹਰ ਪੂਰੀ ਤੇਜ਼ੀ ਨਾਲ ਵਹਿ ਰਿਹਾ ਹੈ। ਉੱਥੇ ਕਸਬਾ ਕਲਾਨੌਰ, ਡੇਰਾ ਬਾਬਾ ਨਾਨਕ ਨੇੜਿਓਂ ਦਰਜਨਾਂ ਪਿੰਡਾਂ ਵਿੱਚੋ ਵਹਿੰਦੇ ਸੱਕੀ ਕਿਰਨ ਨਾਲੇ ਵਿੱਚ ਬੁੱਧਵਾਰ ਦੀ ਰਾਤ ਵੱਡੇ ਪੱਧਰ ‘ਤੇ ਪਾਣੀ ਆਉਣ ਕਾਰਨ ਕਿਰਨ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਕਾਸ਼ਤ ਕੀਤੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਇਸ ਤੋਂ ਇਲਾਵਾ ਕਲਾਨੌਰ ਤੋਂ ਸਾਲੇ ਚੱਕ ਰੋਡ ‘ਤੇ ਪੈਂਦੇ ਸਕੂਲ ਦੀ ਇਮਾਰਤ ਵਿੱਚ 35 ਦੇ ਕਰੀਬ ਬਾਹਰੀ ਸੂਬੇ ਦੇ ਮਜ਼ਦੂਰ ਫਸੇ ਹੋਏ ਹਨ ਜੋ ਸਕੂਲ ਦੀ ਤੀਸਰੀ ਮੰਜ਼ਿਲ ਤੋਂ ਬਾਹਰ ਕੱਢਣ ਦੀ ਗੁਹਾਰ ਲਾ ਰਹੇ ਹਨ। ਕਿਰਨ ਵਿੱਚ ਵਧੇ ਪਾਣੀ ਕਰਨ ਫੌਜ ਅਤੇ NDRF ਦੀਆਂ ਟੀਮਾਂ ਰਾਹਤ ਦੇਣ ਲਈ ਪਹੁੰਚ ਰਹੀਆਂ ਹਨ।
ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਤਲਵੰਡੀ, ਤਰਪਾਲਾ, ਭੂਤਨਪੁਰਾ, ਰਾਮਪੁਰਾ , ਨਬੀ ਨਗਰ, ਦਬੁਰਜੀ, ਚਾਕਾਂ ਵਾਲੀ, ਬਰਿਆਰ, ਰਣਸੀਕਾ ਤੱਲਾ, ਦਬੁਰਜੀ, ਨਬੀ ਨਗਰ ਵਿੱਚ ਪਾਣੀ ਵੜਿਆ ਅਤੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ।