ਚੋਰੀ ਕਰਨ ਆਇਆ ਚੋਰ ਐਗਜ਼ੌਸਟ ਫੈਨ ਦੇ ਮੋਰੇ ‘ਚ ਫਸਿਆ


ਕੋਟਾ, 8 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਇੱਕ ਚੋਰ ਚੋਰੀ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਐਗਜ਼ੌਸਟ ਫੈਨ ਦੀ ਥਾਂ ਵਿੱਚ ਬਣੇ ਮੋਰੇ ਵਿਚ ਫਸ ਗਿਆ। ਇਸ ਤੋਂ ਬਾਅਦ ਘਰ ’ਚ ਚੋਰੀ ਹੋਣ ਤੋਂ ਤਾਂ ਬਚ ਗਈ ਪਰ ਚੋਰ ਨੂੰ ਕਾਫੀ ਮੁਸ਼ਕਤ ਤੋਂ ਬਾਅਦ ਮੋਹਰੇ ਵਿੱਚੋਂ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਲੋਕਾਂ ਨੇ ਗੁਆਂਢੀਆਂ ਦੀ ਮਦਦ ਨਾਲ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੁਲਜ਼ਮ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਘਟਨਾ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਹ ਘਟਨਾ ਸ਼ਹਿਰ ਦੇ ਬੋਰਖੇੜਾ ਥਾਣੇ ਦੇ ਪ੍ਰਤਾਪ ਨਗਰ ਖੇਤਰ ਵਿੱਚ ਵਾਪਰੀ। ਬੋਰਖੇੜਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਰ ਵਿੱਚ ਰਹਿਣ ਵਾਲੇ ਸੁਭਾਸ਼ ਕੁਮਾਰ ਰਾਵਤ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ 3 ਜਨਵਰੀ ਨੂੰ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸੀ ਅਤੇ 4 ਜਨਵਰੀ ਦੀ ਰਾਤ ਨੂੰ ਘਰ ਵਾਪਸ ਆਏ। ਜਿਵੇਂ ਹੀ ਸੁਭਾਸ਼ ਆਪਣੇ ਸਕੂਟਰ ‘ਤੇ ਘਰ ਦੇ ਅੰਦਰ ਜਾ ਰਿਹਾ ਸੀ, ਸਕੂਟਰ ਦੀ ਰੌਸ਼ਨੀ ਵਿੱਚ ਇੱਕ ਆਦਮੀ ਰਸੋਈ ਦੇ ਐਗਜ਼ੌਸਟ ਹੋਲ ਵਿੱਚ ਫਸਿਆ ਹੋਇਆ ਦਿਖਾਈ ਦਿੱਤਾ। ਫਿਰ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਇੱਕ ਚੋਰ ਮੌਕੇ ਤੋਂ ਭੱਜ ਗਿਆ। ਇੱਕ ਕਾਰ ਵੀ ਬਾਹਰ ਖੜੀ ਸੀ ਜਿਸ ’ਤੇ ਪੁਲਿਸ ਦਾ ਸਟੀਕਰ ਲੱਗਿਆ ਹੋਇਆ ਸੀ। ਪੁਲਿਸ ਦੇ ਅਨੁਸਾਰ ਕਾਰ ਰਾਹੀਂ ਚੋਰ ਆਏ ਸੀ। ਫਿਲ
